ਫ਼ਿਲਮ ‘ਬੰਬੂਕਾਟ-2’ ਦੀ ਪ੍ਰਮੋਸ਼ਨ ‘ਚ ਜੁਟੇ ਐਮੀ ਵਿਰਕ ਤੇ ਬਿੰਨੂ ਢਿੱਲੋਂ, ‘ਬੰਬੂਕਾਟ’ ਨੂੰ ਸੜਕਾਂ ‘ਤੇ ਦੌੜਾਇਆ

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਏਨੀ ਦਿਨੀਂ ਆਪਣੀ ਨਵੀ ਫਿਲਮ ‘ਬੰਬੂਕਾਟ -2’ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਨੇ । ਇਸ ਸਭ ਦੇ ਚਲਦੇ ਉਹ ਬਠਿੰਡਾ ਪਹੁੰਚੇ, ਜਿਥੇ ਉਹਨਾਂ ਨੇ ਜੁਗਾੜ ਲਗਾ ਕੇ ਬਣਾਏ ਬੰਬੂਕਾਟ ਚਲਾਏ । ਪੰਜਾਬੀ ਅਦਾਕਾਰ ਐਮੀ ਵਿਰਕ ਦੀ ਇੱਕ ਝਲਕ ਪਾਉਣ ਦੇ ਲਈ ਫੈਨਸ ਉਤਸ਼ਾਹਿਤ ਨਜ਼ਰ ਆਏ ।

By  Shaminder Kaur Kaler February 17th 2026 11:57 AM

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਏਨੀ ਦਿਨੀਂ ਆਪਣੀ ਨਵੀ ਫਿਲਮ ‘ਬੰਬੂਕਾਟ -2’ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਨੇ । ਇਸ ਸਭ ਦੇ ਚਲਦੇ ਉਹ ਬਠਿੰਡਾ ਪਹੁੰਚੇ, ਜਿਥੇ ਉਹਨਾਂ ਨੇ ਜੁਗਾੜ ਲਗਾ ਕੇ ਬਣਾਏ ਬੰਬੂਕਾਟ ਚਲਾਏ । ਪੰਜਾਬੀ ਅਦਾਕਾਰ ਐਮੀ ਵਿਰਕ ਦੀ ਇੱਕ ਝਲਕ ਪਾਉਣ ਦੇ ਲਈ ਫੈਨਸ ਉਤਸ਼ਾਹਿਤ   ਨਜ਼ਰ  ਆਏ । ਹਰ ਕੋਈ ਉਹਨਾਂ ਦੇ ਨਾਲ ਸੈਲਫੀ ਲੈਣ ਲਈ  ਉਤਾਵਲਾ ਨਜ਼ਰ ਆਇਆ । ਪਰ ਉਹਨਾਂ ਨੇ ਸਭ ਕੁਝ ਛੱਡ ਕੇ ਬੰਬੂਕਾਟ ਚਲਾਇਆ, ਤੇ ਬਠਿੰਡਾ ਦੀਆਂ ਸੜਕਾਂ ’ਤੇ ਇਹਨਾਂ ਨੂੰ ਖੂਬ ਦੌੜਾਇਆ ।


ਐਮੀ ਵਿਰਕ ਤੇ ਬਿਨੂੰ ਢਿੱਲੋਂ ਦੇ ਪ੍ਰਸ਼ੰਸਕਾਂ ਵਿੱਚ ਜੋਸ਼ ਦੇਖਦੇ ਹੀ ਬਣਦਾ ਸੀ । ਲੋਕ ਦੋਹਾਂ ਕਲਾਕਾਰਾਂ ਦੀ ਵੀਡੀਓ ਮੋਬਾਈਲ ਫੋਨ ’ਤੇ ਬਣਾਉਂਦੇ ਨਜ਼ਰ ਆਏ । ਬਿਨੂ ਢਿੱਲੋਂ ਅਤੇ ਐਮੀ ਵਿਰਕ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹਨਾਂ ਦੀ ਨਵੀ ਫਿਲਮ ‘ਬੰਬੂਕਾਟ -2’ ਲੋਕਾਂ ਦਾ ਖੂਬ ਮਨੋਰੰਜਨ ਕਰੇਗੀ ।ਐਮੀ ਵਿਰਕ ਤੇ ਬਿਨੂੰ ਢਿੱਲੋਂ ਦੂਜੀ ਵਾਰ ਆਪਣੀ ‘ਬੰਬੂਕਾਟ-2’ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ ।ਇਸ ਫ਼ਿਲਮ ‘ਚ ਐਮੀ ਵਿਰਕ ਦੇ ਨਾਲ ਸਿਮੀ ਚਾਹਲ ਵੀ ਨਜ਼ਰ ਆਉਣਗੇ ।

ਸਿਮੀ ਚਾਹਲ ਤੇ ਐਮੀ ਵਿਰਕ ਦੀ ਜੋੜੀ ਨੇ ਫ਼ਿਲਮ ਬੰਬੂਕਾਟ ਦੇ ਨਾਲ ਵੀ ਦਰਸ਼ਕਾਂ ਦਾ ਮਨ ਮੋਹਿਆ ਸੀ  ਅਤੇ ਹੁਣ ਇਹ ਜੋੜੀ ਦੂਜੀ ਵਾਰ ਫ਼ਿਲਮ ਦੇ ਨਾਲ ਧਮਾਲ ਮਚਾਉਣ ਜਾ ਰਹੀ ਹੈ। ਸੋ ਐਮੀ ਵਿਰਕ ਆਪਣੀ ਫਿਲਮ ਦਾ ਲਗਾਤਾਰ ਪ੍ਰਚਾਰ ਕਰ ਰਹੇ ਨੇ ਪਰ ਇਹ ਫਿਲਮ ਲੋਕਾਂ  ਦੀਆਂ ਉਮੀਦਾਂ ‘ਤੇ ਕਿੰਨੀ ਕੁ ਖਰੀ ਉਤਰਦੀ ਹੈ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸਾਫ ਹੋਵੇਗਾ


© Copyright Galactic Television & Communications Pvt. Ltd. 2026. All rights reserved.