LPG ਦੀ ਕਮੀ ਦਰਮਿਆਨ ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ, ਕਿਹਾ ‘ਆਪਾਂ ਤਾਂ ਦੇਸੀ ਖਾਣਾ, ਦੇਸੀ ਚੁੱਲ੍ਹਾ ਸਭ ਕਾਇਮ ਰੱਖਿਆ’
ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸਾਗ ਤੇ ਮੱਕੀ ਦੀ ਰੋਟੀ ਖਾਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਾਰੇ ‘ਚ ਬਣਿਆ ਸਾਗ ਮੱਕੀ ਦੀ ਰੋਟੀ ਤੇ ਲੱਸੀ ਦਾ ਅਨੰਦ ਮਾਣਦੇ ਹੋਏ ਉਹ ਦਿਖਾਈ ਦੇ ਰਹੇ ਹਨ ।
ਰੇਸ਼ਮ ਸਿੰਘ ਅਨਮੋਲ (Rehsam Singh Anmol) ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸਾਗ ਤੇ ਮੱਕੀ ਦੀ ਰੋਟੀ ਖਾਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਾਰੇ ‘ਚ ਬਣਿਆ ਸਾਗ ਮੱਕੀ ਦੀ ਰੋਟੀ ਤੇ ਲੱਸੀ ਦਾ ਅਨੰਦ ਮਾਣਦੇ ਹੋਏ ਉਹ ਦਿਖਾਈ ਦੇ ਰਹੇ ਹਨ ।

ਵੀਡੀਓ ਨੂੰ ਸਾਂਝਾ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਨੇ ਕਿਹਾ ਕਿ ‘ਜੰਗ ਲੱਗੀ ਹੋਈ ਹੈ ਅਤੇ ਪਤਾ ਨਹੀਂ ਕਿਵੇਂ ਦੇ ਹਾਲਾਤ ਹੋ ਜਾਣ। ਗੈਸ ਦੀ ਕਮੀ ਵੀ ਹੋ ਸਕਦੀ ਹੈ। ਪਰ ਆਪਾਂ ਤਾਂ ਆਪਣਾ ਦੇਸੀ ਖਾਣਾ, ਦੇਸੀ ਚੁੱਲ੍ਹਾ, ਹਾਰਾ, ਪਾਥੀਆਂ ਸਭ ਚੀਜ਼ਾਂ ਕਾਇਮ ਰੱਖੀਆਂ ਹੋਈਆਂ ਨੇ ।ਲਾਕਡਾਊਨ ‘ਚ ਵੀ ਸਾਨੂੰ ਪਿੰਡਾਂ ਵਾਲਿਆਂ ਨੇ ਹੀ ਬਚਾਇਆ ਸੀ ਤੇ ਹੁਣ ਵੀ ਕੰਮ ਪਿੰਡਾਂ ਵਾਲਿਆਂ ਨੇ ਹੀ ਆਉਣਾ ਤੇ ਹਾਂ ਸਭ ਤੋਂ ਜ਼ਰੂਰੀ ਗੱਲ ਆਪਣੀ ਖੇਤੀ ਲਾਇਕ ਜ਼ਮੀਨ ਨੂੰ ਸਾਂਭ ਕੇ ਰੱਖੋ’ । ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਰੇਸ਼ਮ ਸਿੰਘ
ਰੇਸ਼ਮ ਸਿੰਘ ਅਨਮੋਲ ਹਮੇਸ਼ਾ ਸਭ ਦੀ ਮਦਦ ਦੇ ਲਈ ਅੱਗੇ ਰਹਿੰਦੇ ਹਨ । ਲਾਕਡਾਊਨ ‘ਚ ਵੀ ਜਿੱਥੇ ਉਹ ਜ਼ਰੂਰਤਮੰਦਾਂ ਦੀ ਮਦਦ ਕਰਦੇ ਨਜ਼ਰ ਆਏ ਸਨ। ਉੱਥੇ ਹੀ ਬੀਤੇ ਸਾਲ ਪੰਜਾਬ ‘ਚ ਆਏ ਹੜ੍ਹਾਂ ਦੌਰਾਨ ਵੀ ਉਨ੍ਹਾਂ ਨੇ ਵਧ ਚੜ੍ਹ ਕੇ ਲੋਕਾਂ ਦੀ ਮਦਦ ਕੀਤੀ ਸੀ ।