ਅਮਰਦੀਪ ਗਿੱਲ ਵਧੀਆ ਫ਼ਿਲਮ ਡਾਇਰੈਕਟਰ ਹੋਣ ਦੇ ਨਾਲ-ਨਾਲ ਨੇ ਵਧੀਆ ਗੀਤਕਾਰ, ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ

ਅਮਰਦੀਪ ਸਿੰਘ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰਾਂ ਚੋਂ ਇੱਕ ਹਨ । ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਪਰ ਅਮਰਦੀਪ ਗਿੱਲ ਨੇ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਬਤੌਰ ਗੀਤਕਾਰ ਵੀ ਲੰਮਾ ਸਮਾਂ ਕੰਮ ਕੀਤਾ ਹੈ।

By  Shaminder Kaur Kaler March 28th 2026 11:08 AM -- Updated: March 28th 2026 11:09 AM

ਅਮਰਦੀਪ ਸਿੰਘ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰਾਂ ਚੋਂ ਇੱਕ ਹਨ । ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਪਰ ਅਮਰਦੀਪ ਗਿੱਲ ਨੇ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਬਤੌਰ ਗੀਤਕਾਰ ਵੀ ਲੰਮਾ ਸਮਾਂ ਕੰਮ ਕੀਤਾ ਹੈ। ਉਨ੍ਹਾਂ ਦੇ ਲਿਖੇ ਹਿੱਟ ਗੀਤਾਂ ਨੂੰ ਕਈ ਵੱਡੇ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਜਿਸ ‘ਚ ਪਦਮ ਸ਼੍ਰੀ ਹੰਸ ਰਾਜ ਹੰਸ, ਜੈਜ਼ੀ ਬੀ, ਦਲੇਰ ਮਹਿੰਦੀ, ਸੋਨੂੰ ਨਿਗਮ ਜਸਪਿੰਦਰ ਨਰੂਲਾ, ਰਾਣੀ ਰਣਦੀਪ ਸਣੇ ਕਈ ਗਾਇਕ ਸ਼ਾਮਿਲ ਹਨ ।ਜਿਨ੍ਹਾਂ ਨੇ ਅਮਰਦੀਪ ਸਿੰਘ ਗਿੱਲ ਦੇ ਲਿਖੇ ਗੀਤ ਗਾਏ ਹਨ ।

 

ਅਮਰਦੀਪ ਗਿੱਲ ਨੇ ਸਾਂਝੀ ਕੀਤੀ ਤਸਵੀਰ 

ਅਮਰਦੀਪ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ।ਜਿਸ ‘ਚ ਉਹ ਮਰਹੂਮ ਅਦਾਕਾਰਾ ਦਿਲਜੀਤ ਕੌਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਇਹ ਉਹ ਸਮਾਂ ਸੀ ਜਦ ਮੈਂ ਡਾਇਰੈਕਟਰ ਬਣਨ ਲਈ ਫਿਲਮਾਂ ਦੀ ਸ਼ੂਟਿੰਗ ਬਕਾਇਦਾ ਦੇਖਣ ਲਈ ਬਤੌਰ ਪੱਤਰਕਾਰ ਪੰਜਾਬੀ ਫਿਲਮਾਂ ਲਈ ਕੰਮ ਕਰਦਾ ਸੀ।


ਫੋਟੋ ਪੰਚਾਇਤ ਫਿਲਮ ਦੀ ਹੈ ਬਰਨਾਲੇ ਸ਼ਹਿਰ ਦੀ, ਇਹ ਮਰਹੂਮ ਦਿਲਜੀਤ ਕੌਰ ਜੀ ਦੀ ਆਖਰੀ ਪਾਰੀ ਸੀ ਬਤੌਰ ਨਾਇਕਾ ! ਦਿਲਜੀਤ ਕੌਰ ਜੀ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਮਕਬੂਲ ਅਤੇ ਖੂਬਸੂਰਤ ਮੰਨੀ ਜਾਂਦੀ ਨੰਬਰ ਇੱਕ ਅਦਾਕਾਰਾ ਰਹੀ ਹੈ”। ਅਮਰਦੀਪ ਗਿੱਲ ਦੀ ਇਸ ਤਸਵੀਰ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਨ੍ਹਾਂ ਨੇ ਇਸ ਮੁਕਾਮ ‘ਤੇ ਪਹੁੰਚਣ ਦੇ ਲਈ ਕਿੰਨੀ ਕੁ ਘਾਲਣਾ ਘਾਲੀ ਹੈ। 

© Copyright Galactic Television & Communications Pvt. Ltd. 2026. All rights reserved.