ਅਮਰ ਨੂਰੀ ਨੂੰ ਮਿਲੀ ਧਮਕੀ ਭਰੀ ਕਾਲ, ਕਿਹਾ “ਬੇਟੇ ਨੂੰ ਆਖੋ ਗਾਉਣਾ ਬੰਦ ਕਰ ਦੇ”
ਪੰਜਾਬ ‘ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਆਏ ਦਿਨ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮਸ਼ਹੂਰ ਹਸਤੀਆਂ ਦੇ ਕਤਲ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਤੇ ਨਾਮੀ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ । ਹੁਣ ਗਾਇਕਾ ਅਮਰ ਨੂਰੀ ਨੂੰ ਧਮਕੀ ਭਰੀ ਫੋਨ ਕਾਲ ਮਿਲੀ ਹੈ।
ਪੰਜਾਬ ‘ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਆਏ ਦਿਨ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮਸ਼ਹੂਰ ਹਸਤੀਆਂ ਦੇ ਕਤਲ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਤੇ ਨਾਮੀ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ । ਹੁਣ ਗਾਇਕਾ ਅਮਰ ਨੂਰੀ (Amar Noori) ਨੂੰ ਧਮਕੀ ਭਰੀ ਫੋਨ ਕਾਲ ਮਿਲੀ ਹੈ। ਧਮਕੀ ਦੇਣ ਵਾਲੇ ਨੇ ਖੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸਿਆ ਹੈ।ਖ਼ਬਰਾਂ ਮੁਤਾਬਕ ਗਾਇਕਾ ਨੂੰ ਧਮਕੀ ਦਿੱਤੀ ਹੈ ਕਿ ਉਸ ਦਾ ਜਿਹੜਾ ਪੁੱਤਰ ਗਾਉਂਦਾ ਹੈ, ਉਹ ਗਾਣਾ ਬੰਦ ਕਰ ਦੇਵੇ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ।
ਗਾਣੇ ਦਾ ਕੰਮ ਬੰਦ ਨਾ ਕਰਨ ਤੇ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਗਈ ਹੈ।ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਧਮਕੀ ਭਰੀ ਕਾਲ ਤੋਂ ਬਾਅਦ ਚਿੰਤਾ ‘ਚ ਪਰਿਵਾਰ
ਧਮਕੀ ਭਰੀ ਕਾਲ ਆਉਣ ਤੋਂ ਅਮਰ ਨੂਰੀ ਤੇ ਉਨ੍ਹਾਂ ਦਾ ਪਰਿਵਾਰ ਚਿੰਤਾ ‘ਚ ਹੈ।ਪਰਿਵਾਰ ਨੇ ਲਿਖਤੀ ਰੂਪ ‘ਚ ਇਸ ਦੀ ਸ਼ਿਕਾਇਤ ਦਿੱਤੀ ਹੈ ਅਤੇ ਧਮਕੀ ਦੇਣ ਵਾਲੇ ਦੀ ਭਾਸ਼ਾ ਤੇ ਉਸ ਦੀ ਗੰਭੀਰਤਾ ਬਾਰੇ ਵੀ ਦੱਸਿਆ ਹੈ।ਇਸ ਧਮਕੀ ਭਰੀ ਕਾਲ ਤੋਂ ਬਾਅਦ ਸੰਗੀਤ ਜਗਤ ‘ਚ ਸਹਿਮ ਦਾ ਮਹੌਲ ਹੈ।
ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ ਦਿੱਤੇ ਕਈ ਹਿੱਟ ਗੀਤ
ਅਮਰ ਨੂਰੀ ਤੇ ਉਸ ਦਾ ਪਰਿਵਾਰ ਸੰਗੀਤ ਨੂੰ ਸਮਰਪਿਤ ਰਿਹਾ ਹੈ । ਅਮਰ ਨੂਰੀ ਦੇ ਪਤੀ ਮਰਹੂਮ ਸਰਦੂਲ ਸਿਕੰਦਰ ਵੀ ਪੰਜਾਬੀ ਇੰਡਸਟਰੀ ‘ਚ ਲੰਮਾ ਸਮਾਂ ਸਰਗਰਮ ਰਹੇ ਹਨ ਅਤੇ ਇਸ ਜੋੜੀ ਦੇ ਵੱਲੋਂ ਕਈ ਹਿੱਟ ਗੀਤ ਗਾਏ ਗਏ ਹਨ ।