ਅਮਰ ਨੂਰੀ ਹਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਜਾਣੋ ਕਰੀਅਰ ‘ਤੇ ਨਿੱਜੀ ਜ਼ਿੰਦਗੀ ਬਾਰੇ

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਕੁਝ ਅਜਿਹੀਆਂ ਹੀ ਸ਼ਖਸ਼ੀਅਤਾਂ ਹੋਈਆਂ ਜਿਨਾਂ ਨੇ ਆਪਣੇ ਕੈਰੀਅਰ ਦੇ ਨਾਲ ਨਾਲ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨਿਭਾਈਆਂ । ਉਨਾਂ ਵਿੱਚੋਂ ਇੱਕ ਨੇ ਅਮਰ ਨੂਰੀ ।ਅੱਜ ਅਸੀਂ ਤੁਹਾਨੂੰ ਅਮਰ ਨੂਰੀ ਬਾਰੇ ਦੱਸਾਂਗੇ ਜਿਨਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ 9 ਵਰਿ੍ਹਆਂ ਦੀ ਉਮਰ 'ਚ ਕਰ ਦਿੱਤੀ ਸੀ। ਅਮਰ ਨੂਰੀ ਦੇ ਉਸਤਾਦ ਉਨਾਂ ਦੇ ਪਿਤਾ ਹੀ ਸਨ ।

By  Shaminder Kaur Kaler May 30th 2026 09:00 AM

  ਔਰਤ ਨੂੰ ਸਾਡੇ ਸਮਾਜ 'ਚ ਬਹੁਤ ਹੀ ਆਦਰਯੋਗ ਸਥਾਨ ਹਾਸਿਲ ਹੈ ।ਧੀ ਦੇ ਰੂਪ 'ਚ ਜਿੱਥੇ ਉਹ ਆਪਣੇ ਪਿਤਾ 'ਤੇ ਭਰਾ ਦੀ ਪੱਗ ਦੀ ਲਾਜ ਰੱਖਣ ਵਾਲੀ ,ਬੱਚਿਆਂ ਲਈ ਠੰਡੀ ਛਾਂ ਵਾਂਗ 'ਤੇ ਦੁੱਖ ਵੇਲੇ ਆਪਣੇ ਪਤੀ 'ਤੇ ਸਭ ਕੁਝ ਵਾਰ ਦੇਂਦੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਕੁਝ ਅਜਿਹੀਆਂ ਹੀ ਸ਼ਖਸ਼ੀਅਤਾਂ ਹੋਈਆਂ ਜਿਨਾਂ ਨੇ ਆਪਣੇ ਕੈਰੀਅਰ ਦੇ ਨਾਲ ਨਾਲ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨਿਭਾਈਆਂ । ਉਨਾਂ ਵਿੱਚੋਂ ਇੱਕ ਨੇ ਅਮਰ ਨੂਰੀ ।ਅੱਜ ਅਸੀਂ ਤੁਹਾਨੂੰ ਅਮਰ ਨੂਰੀ ਬਾਰੇ ਦੱਸਾਂਗੇ ਜਿਨਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ 9 ਵਰਿ੍ਹਆਂ ਦੀ ਉਮਰ 'ਚ ਕਰ ਦਿੱਤੀ ਸੀ। ਅਮਰ ਨੂਰੀ ਦੇ ਉਸਤਾਦ ਉਨਾਂ ਦੇ ਪਿਤਾ ਹੀ ਸਨ ।


ਗਾਇਕੀ ਦੀ ਗੁੜਤੀ ਉਨਾਂ ਨੂੰ ਆਪਣੇ ਘਰ ਤੋਂ ਹੀ ਮਿਲੀ 'ਤੇ ਲਗਾਤਾਰ ਮਿਹਨਤ 'ਤੇ ਰਿਆਜ਼ ਨਾਲ ਉਨਾਂ ਨੇ ਆਪਣੀ ਅਵਾਜ਼ 'ਚ ਨਿਖਾਰ ਲਿਆਂਦਾ । ਉਸ ਤੋਂ ਬਾਅਦ ਉਨਾਂ ਨੇ ੧੯੮੧ 'ਚ ਦੀਦਾਰ ਸਿੰਘ ਸੰਧੂ ਨਾਲ ਆਪਣਾ ਦੋਗਾਣਾ ਗਾਇਆ । ੧੯੮੬ 'ਚ ਅਮਰ ਨੂਰੀ ਦੀ ਮੁਲਾਕਾਤ ਸਰਦੂਲ ਸਿਕੰਦਰ ਨਾਲ ਹੋਈ 'ਤੇ ਜਿਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਸਿਕੰਦਰ ਨਾਲ ਗਾਉਣਾ ਸ਼ੁਰੂ ਕੀਤਾ। 

    ਸਰਦੂਲ ਸਿਕੰਦਰ 'ਤੇ ਅਮਰ ਨੂਰੀ ਦੀ ਜੋੜੀ ੯੦ ਦੇ ਦਹਾਕੇ 'ਚ ਬਹੁਤ ਮਸ਼ਹੂਰ ਹੋਈ 'ਤੇ ਇਨਾਂ ਵੱਲੋਂ ਗਾਏ ਗਾਣੇ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ ਗਏ ।ਹਰ ਕੋਈ ਉਨਾਂ ਦੇ ਗਾਣੇ ਦੀ ਬੇਸਬਰੀ ਨਾਲ ਉਡੀਕ ਕਰਦਾ ।ਇੱਕਠੇ ਗਾਉਂਦਿਆਂ ਗਾਉਂਦਿਆਂ ਇਹ ਜੋੜੀ ਕਦੋਂ ਇੱਕ ਦੂਜੇ ਦੇ ਨਜ਼ਦੀਕ ਆ ਗਈ ਦੋਵਾਂ ਨੂੰ ਇਸਦਾ ਅਹਿਸਾਸ ਤੱਕ ਨਹੀਂ ਹੋਇਆ ।ਦੋਵੇਂ ਇੱਕ ਦੂਸਰੇ ਨੂੰ ਚਾਹੁਣ ਲੱਗ ਪਏ 'ਤੇ ਦੋਨਾਂ ਨੇ ਇਸ ਦੋਸਤੀ ਨੂੰ ਇੱਕ ਪਿਆਰੇ ਜਿਹੇ ਰਿਸ਼ਤੇ 'ਚ ਬਦਲਣ ਦਾ ਫੈਸਲਾ ਕਰ ਲਿਆ ।ਪਰ ਇਸੇ ਦੋਰਾਨ ਇੱਕ ਵਕਤ ਅਜਿਹਾ ਵੀ ਆਇਆ ਜਦੋਂ ਦੋਨਾਂ ਦੇ ਅੱਲਗ ਅੱਲਗ ਗਾਉਣ ਦੀਆਂ ਖਬਰਾਂ ਵੀ ਆਈਆਂ ,ਸ਼ਾਇਦ ਪਰਿਵਾਰ ਵਾਲੇ ਦੋਨਾਂ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ।ਪਰ ਦੋਨਾਂ ਦੇ ਪਿਆਰ 'ਤੇ ਅਟੁਟ ਵਿਸ਼ਵਾਸ਼ ਨੇ ਇਸ ਰਿਸ਼ਤੇ ਨੂੰ ਅੰਜਾਮ ਤੱਕ ਪਹੁੰਚਾਇਆ 'ਤੇ ਆਖਿਰਕਾਰ ਦੋਵੇਂ ੧੯੮੬ 'ਚ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ । 

           ਗੀਤਾਂ ਦੇ ਨਾਲ ਨਾਲ ਅਮਰ ਨੂਰੀ ਨੇ ਅਦਾਕਾਰੀ 'ਚ ਵੀ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਲਿਆ।ਐਕਟਿੰਗ 'ਚ ਉਨਾਂ ਨੇ ੧੯੮੮ 'ਚ ਟੀਵੀ ਸੀਰੀਜ਼ 'ਏਹੋ ਹਮਾਰਾ ਜੀਵਣਾ' ਜਿਸਨੂੰ ਗੁਰਬੀਰ ਸਿੰਘ ਗ੍ਰੇਵਾਲ ਨੇ ਡਾਇਰੈਕਸ਼ਨ ਦਿੱਤੀ ,ਦਲੀਪ ਕੌਰ ਟਿਵਾਣਾ ਦੇ ਨਾਵਲ ਤੇ ਅਧਾਰਿਤ ਇਸ ਟੀਵੀ ਸੀਰੀਜ਼ 'ਚ ਉਨਾਂ ਨੇ ਮੱਹਤਵਪੂਰਨ ਰੋਲ ਨਿਭਾਇਆ ।ਇਸ ਤੋਂ ਬਾਅਦ ਉਨਾਂ ਨੇ ਕਈ ਪੰਜਾਬੀ ਫਿਲਮਾਂ 'ਚ ਮੱਹਤਵਪੂਰਨ ਕਿਰਦਾਰ ਨਿਭਾਏ ।ਭਾਵੇਂ ਉਹ ਫਿਲਮ 'ਬਦਲਾ ਜੱਟੀ ਦਾ ' ਹੋਵੇ ਜਾਂ 'ਜ਼ੋਰ ਜੱਟ ਦਾ' ਜਾਂ ਫਿਰ 'ਜੀ ਆਇਆਂ ਨੂੰ ' ਉਨਾਂ ਨੇ ਅਦਾਕਾਰੀ 'ਚ ਵੀ ਕਾਫੀ ਨਾਮ ਕਮਾਇਆ । ਅਮਰ ਨੂਰੀ ਬੇਸ਼ੱਕ ਆਪਣੇ ਕੰਮ 'ਚ ਰੁੱਝੀ ਸੀ ਪਰ ਪਰਿਵਾਰਿਕ ਜ਼ਿੰਮੇਦਾਰੀਆਂ ਤੋਂ ਵੀ ਉਨਾਂ ਨੇ ਕਦੇ ਵੀ ਮੂੰਹ ਨਹੀਂ ਮੋੜਿਆ । ਉਨਾਂ ਦੇ ਘਰ ਦੋ ਬੇਟਿਆਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨੇ ਜਨਮ ਲਿਆ ।ਜਿਸ ਤੋਂ ਬਾਅਦ ਉਨਾਂ ਨੇ ਇੱਕ ਲੰਬੇ ਸਮੇਂ ਤੱਕ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਤੋਂ ਛੁੱਟੀ ਲੈ ਲਈ। ਬੱਚਿਆਂ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਉਹ ਲੰਬੇ ਸਮੇਂ ਤੱਕ ਬੱਚਿਆਂ ਦੀ ਦੇਖਭਾਲ 'ਚ ਜੁਟੀ ਰਹੀ 'ਤੇ ਇੱਕ ਮਾਂ ਦਾ ਫਰਜ਼ ਬਾਖੂਬੀ ਨਿਭਾਇਆ । 

       ਅਮਰ ਨੂਰੀ ਇੱਕ ਅਜਿਹੀ ਸ਼ਖਸ਼ੀਅਤ ਹਨ ਜਿਨਾਂ ਨੇ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ । ਜਦੋਂ ਉਨਾਂ ਨੂੰ ਉਨਾਂ ਦੇ ਪਤੀ 'ਤੇ ਗਾਇਕ ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਦਾ ਪਤਾ ਲੱਗਿਆ ਤਾਂ ਅਮਰ ਨੂਰੀ ਨੇ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ ।ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਡਾਕਟਰਾਂ ਨੇ ੧੭ ਮਾਰਚ ਨੂੰ ਸਰਦੂਲ ਸਿਕੰਦਰ ਦੀ ਕਿਡਨੀ ਟਰਾਂਸਪਲਾਂਟ ਕੀਤੀ ।  

© Copyright Galactic Television & Communications Pvt. Ltd. 2026. All rights reserved.