ਪਾਲ ਸਿੰਘ ਸਮਾਓਂ ਦੀ ਧੀ ਦੇ ਲਈ ਅਮਨ ਰੋਜ਼ੀ ਨੇ ਗਾਇਆ ਗੀਤ, ਵੇਖੋ ਵੀਡੀਓ
ਪਾਲ ਸਿੰਘ ਸਮਾਓਂ ਜਿਸ ਦੇ ਘਰ ਬੀਤੇ ਦਿਨੀਂ ਧੀ ਦਾ ਜਨਮ ਹੋਇਆ ਸੀ । ਧੀ ਦੇ ਜਨਮ ਤੋਂ ਬਾਅਦ ਪਾਲ ਸਿੰਘ ਸਮਾਓਂ ਪੱਬਾਂ ਭਾਰ ਹੈ। ਉੱਥੇ ਹੀ ਸਿਆਟਲ ਤੋਂ ਪੁਸ਼ਪਾ ਮਾਤਾ ਵੀ ਪਾਲ ਸਿੰਘ ਸਮਾਓ ਦੀ ਧੀ ਨੂੰ ਮਿਲਣ ਦੇ ਲਈ ਪਹੁੰਚੇ ।
ਪਾਲ ਸਿੰਘ ਸਮਾਓਂ (Pal Singh Samaon) ਜਿਸ ਦੇ ਘਰ ਬੀਤੇ ਦਿਨੀਂ ਧੀ ਦਾ ਜਨਮ ਹੋਇਆ ਸੀ । ਧੀ ਦੇ ਜਨਮ ਤੋਂ ਬਾਅਦ ਪਾਲ ਸਿੰਘ ਸਮਾਓਂ ਪੱਬਾਂ ਭਾਰ ਹੈ। ਉੱਥੇ ਹੀ ਸਿਆਟਲ ਤੋਂ ਪੁਸ਼ਪਾ ਮਾਤਾ ਵੀ ਪਾਲ ਸਿੰਘ ਸਮਾਓ ਦੀ ਧੀ ਨੂੰ ਮਿਲਣ ਦੇ ਲਈ ਪਹੁੰਚੇ । ਜਿੱਥੇ ਉਨ੍ਹਾਂ ਨੇ ਗਾਇਕਾ ਅਮਨ ਰੋਜ਼ੀ ਦੇ ਨਾਲ ਗੱਲਬਾਤ ਕੀਤੀ । ਇਸ ਮੌਕੇ ਤੇ ਅਮਨ ਰੋਜ਼ੀ ਨੇ ਪਾਲ ਸਿੰਘ ਸਮਾਓਂ ਤੋਂ ਧੀ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਪੰਜਾਬ ਕੌਰ’ ਨਾਮ ਰੱਖਿਆ ਹੈ। ਜਿਸ ਤੋਂ ਬਾਅਦ ਅਮਨ ਰੋਜ਼ੀ ਨੇ ਕਿਹਾ ਬਹੁਤ ਵਧੀਆ ਨਾਮ ਰੱਖਿਆ ਹੈ।ਅਮਨ ਰੋਜ਼ੀ ਨੇ ਪੰਜਾਬ ਕੌਰ ਦੇ ਨਾਮ ਤੇ ਗੀਤ ਵੀ ਗਾਇਆ ।

ਲੋਕ ਕਲਾਕਾਰ ਹਨ ਪਾਲ ਸਿੰਘ ਸਮਾਓਂ
ਪਾਲ ਸਿੰਘ ਸਮਾਓਂ ਲੋਕ ਕਲਾਕਾਰ ਹਨ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਦੇਸ਼ ਦੁਨੀਆ ‘ਚ ਫੈਲਾਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ।ਹਰ ਸਾਲ ਉਨ੍ਹਾਂ ਦੇ ਵੱਲੋਂ ਤੀਆਂ ਦੇ ਮੌਕੇ ‘ਤੇ ਵੱਡੇ ਪੱਧਰ ਤੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ।
ਜਿਸ ‘ਚ ਉਹ ਧੀਆਂ ਨੂੰ ਤੋਹਫ਼ੇ ਵੀ ਦਿੰਦੇ ਹਨ ।ਪਾਲ ਸਿੰਘ ਸਮਾਓਂ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ।