ਸਾਲਾਂ ਬਾਅਦ ਧੀ ਦੇ ਰੂਪ ‘ਚ ਔਲਾਦ ਪਾ ਕੇ ਖੁਸ਼ ਹੈ ਅਜੀਤ ਮਹਿੰਦੀ, ਧੀ ਨੂੰ ਲੈ ਕੇ ਹੋਈ ਜਜ਼ਬਾਤੀ
ਅਜੀਤ ਮਹਿੰਦੀ ਤੇ ਨਵਰਾਜ ਹੰਸ ਨੂੰ ਕੁਝ ਸਮਾਂ ਪਹਿਲਾਂ ਪ੍ਰਮਾਤਮਾ ਨੇ ਧੀ ਦੀ ਦਾਤ ਦਿੱਤੀ ਸੀ । ਜਿਸ ਤੋਂ ਬਾਅਦ ਇਹ ਜੋੜੀ ਧੀ ਨੂੰ ਲੈ ਕੇ ਬਹੁਤ ਖੁਸ਼ ਹੈ ਅਤੇ ਅਕਸਰ ਦੋਵੇਂ ਜਣੇ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਅਜੀਤ ਮਹਿੰਦੀ ਦਾ ਇੱਕ ਵੀਡੀਓ ਆਪਣੀ ਕਿਊਟ ਧੀ ਰੇਸ਼ਮ ਨਵਰਾਜ ਹੰਸ ਦੇ ਨਾਲ ਸਾਹਮਣੇ ਆਇਆ ਹੈ।
ਅਜੀਤ ਮਹਿੰਦੀ ਤੇ ਨਵਰਾਜ ਹੰਸ (Ajit Mehndi) ਕੁਝ ਦਿਨ ਪਹਿਲਾਂ ਹੀ ਇੱਕ ਧੀ ਦੇ ਮਾਪੇ ਬਣੇ ਹਨ । ਧੀ ਦੇ ਜਨਮ ਤੋਂ ਬਾਅਦ ਇਹ ਜੋੜੀ ਬਹੁਤ ਹੀ ਖੁਸ਼ ਹੈ। ਇਸ ਜੋੜੀ ਦੇ ਵੱਲੋਂ ਧੀ ਦੇ ਨਾਲ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਜਾ ਰਹੇ ਹਨ । ਹੁਣ ਅਜੀਤ ਮਹਿੰਦੀ ਤੇ ਨਵਰਾਜ ਹੰਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਅਜੀਤ ਮਹਿੰਦੀ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ।
_e85b73d7eca3cb4de78693f9a221a206_1280X720.webp)
ਹੋਰ ਪੜ੍ਹੋ : ਜੀਟੀਸੀ ਨੈੱਟਵਰਕ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਹਾੜੇ ਦੀਆਂ ਵਧਾਈਆਂ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਜੀਤ ਮਹਿੰਦੀ ਦਾ ਭਰਾ ਅਤੇ ਦਲੇਰ ਮਹਿੰਦੀ ਦਾ ਪੁੱਤਰ ਗੁਰਦੀਪ ਮਹਿੰਦੀ ਬਾਲੀਵੁੱਡ ਦਾ ਗੀਤ ਗਾ ਰਿਹਾ ਹੈ ਅਤੇ ਆਪਣੀ ਭਾਣਜੀ ਨੂੰ ਹੱਥਾਂ ‘ਚ ਲਈ ਲਾਡ ਲਡਾਉਂਦਾ ਦਿਖਾਈ ਦਿੰਦਾ ਹੈ । ਜਿਸ ਨੂੰ ਵੇਖ ਕੇ ਅਜੀਤ ਮਹਿੰਦੀ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅਜੀਤ ਮਹਿੰਦੀ ਇੱਕ ਹੋਰ ਤਸਵੀਰ ‘ਚ ਆਪਣੀ ਧੀ ਨੂੰ ਗੋਦ ‘ਚ ਲਏ ਹੋਏ ਦਿਖਾਈ ਦੇ ਰਹੇ ਹਨ । ਦੱਸ ਦਈਏ ਕਿ ਕਈ ਸਾਲਾਂ ਬਾਅਦ ਬੀਤੇ ਕੁਝ ਦਿਨ ਪਹਿਲਾਂ ਅਜੀਤ ਮਹਿੰਦੀ ਨੂੰ ਪ੍ਰਮਾਤਮਾ ਨੇ ਧੀ ਦੀ ਦਾਤ ਨਾਲ ਨਵਾਜ਼ਿਆ ਹੈ।
ਪਦਮ ਸ਼੍ਰੀ ਹੰਸ ਰਾਜ ਹੰਸ ਦੀ ਵੱਡੀ ਨੂੰਹ ਹੈ ਅਜੀਤ ਮਹਿੰਦੀ
ਦੱਸ ਦਈਏ ਕਿ ਅਜੀਤ ਮਹਿੰਦੀ ਪਦਮ ਸ਼੍ਰੀ ਹੰਸ ਰਾਜ ਹੰਸ ਦੀ ਵੱਡੀ ਨੂੰਹ ਹੈ ਅਤੇ ਦਲੇਰ ਮਹਿੰਦੀ ਦੀ ਧੀ ਹੈ ।ਨਵਰਾਜ ਹੰਸ ਦਾ ਛੋਟਾ ਭਰਾ ਯੁਵਰਾਜ ਹੰਸ ਹੈ । ਜਿਸ ਦੇ ਦੋ ਬੱਚੇ ਹਨ ਦੋਵੇਂ ਭਰਾ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਇਸ ਦੇ ਨਾਲ ਹੀ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ ।