ਐਡਵੋਕੇਟ ਹਰਵਿੰਦਰ ਕੌਰ ਰੂਬੀ ਦਾ ਹੋਇਆ ਮੰਗਣਾ, ਭਾਰਤ ਦੀ ਸਭ ਤੋਂ ਛੋਟੇ ਕੱਦ ਦੇ ਵਕੀਲ ਹਨ ਰੂਬੀ

ਐਡਵੋਕੇਟ ਹਰਵਿੰਦਰ ਕੌਰ ਰੂਬੀ ਦਾ ਮੰਗਣਾ ਹੋ ਗਿਆ ਹੈ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ “ਰੱਬ ਨੇ ਜੋ ਲਿਖਿਆ ਸੀ ਅੱਜ ਉਹ ਹਕੀਕਤ ਬਣ ਗਿਆ।

By  Shaminder Kaur Kaler June 4th 2026 01:45 PM

ਐਡਵੋਕੇਟ ਹਰਵਿੰਦਰ ਕੌਰ ਰੂਬੀ ਦਾ ਮੰਗਣਾ ਹੋ ਗਿਆ ਹੈ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ “ਰੱਬ ਨੇ ਜੋ ਲਿਖਿਆ ਸੀ ਅੱਜ ਉਹ ਹਕੀਕਤ ਬਣ ਗਿਆ। ਦੋ ਦਿਲ, ਦੋ ਪਰਿਵਾਰ, ਇੱਕ ਸੋਹਣੀ ਜ਼ਿੰਦਗੀ ਦੀ ਸ਼ੁਰੂਆਤ”। ਹਰਵਿੰਦਰ ਰੂਬੀ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 


ਹਰਵਿੰਦਰ ਕੌਰ ਰੂਬੀ ਆਪਣੇ ਦਮ ‘ਤੇ ਹੋਈ ਕਾਮਯਾਬ 

ਹਰਵਿੰਦਰ ਕੌਰ ਰੂਬੀ ਪੰਜਾਬ ਦੀ ਸਭ ਤੋਂ ਛੋਟੇ ਕੱਦ ਦੇ ਵਕੀਲ ਹਨ। ਉਨ੍ਹਾਂ ਨੇ ਆਪਣੇ ਦਮ ‘ਤੇ ਖੁਦ ਨੂੰ ਸਮਾਜ ‘ਚ ਸਥਾਪਿਤ ਕੀਤਾ ਅਤੇ ਵਕਾਲਤ ਕਰ ਰਹੀ ਹੈ। ਹਰਵਿੰਦਰ ਕੌਰ ਰੂਬੀ ਦੀ ਲੰਬਾਈ ਮਹਿਜ਼ ਤਿੰਨ ਫੁੱਟ ਗਿਆਰਾਂ ਇੰਚ ਹੈ ਅਤੇ ਉਹ ਭਾਰਤ ਦੀ ਸਭ ਤੋਂ ਛੋਟੇ ਕੱਦ ਦੇ ਵਕੀਲ ਹਨ। ਇਸ ਛੋਟੇ ਕੱਦ ਦੇ ਕਾਰਨ ਉਨ੍ਹਾਂ ਨੂੰ ਸਮਾਜ ‘ਚ ਰਹਿੰਦੇ ਹੋਏ ਕਈ ਤਾਅਨੇ ਮਿਹਣੇ ਸਹਿਣ ਕਰਨੇ ਪਏ ਸਨ। ਪਰ ਉਨ੍ਹਾਂ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ ਅਤੇ ਆਪਣੀ ਮਿਹਨਤ ਦੇ ਨਾਲ ਵਕਾਲਤ ‘ਚ ਕਾਮਯਾਬੀ ਹਾਸਲ ਕੀਤੀ।


ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਵਧਾਈਆਂ

ਫੈਨਸ ਨੇ ਇਸ ਜੋੜੀ ‘ਤੇ ਪਿਆਰ ਦੀ ਖੂਬ ਵਰਖਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ “ਵਧਾਈਆਂ ਦੀਦੀ”। ਜਦੋਂਕਿ ਇੱਕ ਹੋਰ ਯੂਜ਼ਰ ਨੇ ਲਿਖਿਆ “ਫਾਈਨਲੀ ਬਰੋ….ਨੋ ਨਜ਼ਰ ਪਲੀਜ਼”। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ “ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਬਲੈਸਿੰਗ ਤੁਸੀਂ ਹੋ।

ਰੱਬ ਦਾ ਲੱਖ ਲੱਖ ਸ਼ੁਕਰ”।ਜਦੋਂਕਿ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ “ਬਹੁਤ ਬਹੁਤ ਸੋਹਣੀ ਜੋੜੀ ਆ। ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਬਖਸ਼ਣ ਵੀਰ ਜੀ ਸਾਡੀ ਭੈਣ ਨੂੰ ਹਮੇਸ਼ਾ ਖੁਸ਼ ਰੱਖਿਓ” ।

© Copyright Galactic Television & Communications Pvt. Ltd. 2026. All rights reserved.