ਅਦਾਕਾਰਾ ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਲਈ ਗਾਇਆ ਗੀਤ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ

ਅਦਾਕਾਰਾ ਸਰਗੁਨ ਮਹਿਤਾ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਸਰਗੁਨ ਮਹਿਤਾ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਸ ‘ਚ ਰੁੱਝੀ ਹੋਈ ਹੈ। ਇਸ ਦੇ ਬਾਵਜੂਦ ਉਹ ਆਪਣੇ ਪਤੀ ਦੇ ਨਾਲ ਮਸਤੀ ਦੇ ਲਈ ਸਮਾਂ ਲੱਭ ਲੈਂਦੀ ਹੈ ਅਕਸਰ ਦੋਵੇਂ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ ।

By  Shaminder Kaur Kaler November 18th 2025 01:41 PM -- Updated: November 18th 2025 01:44 PM

ਅਦਾਕਾਰਾ ਸਰਗੁਨ ਮਹਿਤਾ (Sargun Mehta) ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਸਰਗੁਨ ਮਹਿਤਾ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਸ ‘ਚ ਰੁੱਝੀ ਹੋਈ ਹੈ। ਇਸ ਦੇ ਬਾਵਜੂਦ ਉਹ ਆਪਣੇ ਪਤੀ ਦੇ ਨਾਲ ਮਸਤੀ ਦੇ ਲਈ ਸਮਾਂ ਲੱਭ ਲੈਂਦੀ ਹੈ ਅਕਸਰ ਦੋਵੇਂ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਪਤੀ ਦੇ ਲਈ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।


ਅਦਾਕਾਰਾ ਰਵੀ ਦੁਬੇ ਨੂੰ ਗਾਣਾ ਸੁਣਾ ਰਹੀ ਹੈ ਅਤੇ ਪਰ ਇਸ ਦੌਰਾਨ ਰਵੀ ਦੁਬੇ ਕੰਨਾਂ ‘ਚ ਈਅਰ ਫੋਨ ਲਗਾ ਕੇ ਬੈਠੇ ਰਹਿੰਦੇ ਹਨ ਅਤੇ ਅਖੀਰ ‘ਚ ਜਦੋਂ ਸਰਗੁਨ ਗਾਉਣ ਤੋਂ ਹਟ ਜਾਂਦੀ ਹੈ ਤਾਂ ਰਵੀ ਦੁਬੇ ਕਹਿੰਦੇ ਹਨ ਕਿ ‘ਹੋ ਗਿਆ’ ਅਤੇ ਆਪਣੇ ਕੰਨਾਂ ਚੋਂ ਈਅਰ ਫੋਨ ਕੱਢ ਦਿੰਦੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਟਰੂ ਲਵ ਕੁਝ ਵੀ ਸਹਿ ਸਕਦਾ ਹੈ’ । ਸਰਗੁਨ ਮਹਿਤਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਸਰਗੁਨ ਮਹਿਤਾ ਦਾ ਵਰਕ ਫ੍ਰੰਟ 

ਸ਼ਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਅਕਸ਼ੇ ਕੁਮਾਰ ਦੇ ਨਾਲ ਬਾਲੀਵੁੱਡ ਦੀ ਫ਼ਿਲਮ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਦੇ ਪਤੀ ਵੀ ਵਧੀਆ ਅਦਾਕਾਰ ਹਨ ਅਤੇ ਕਈ ਟੀਵੀ ਸੀਰੀਅਲ ਤੇ ਵੈਬ ਸੀਰੀਜ਼ ‘ਚ ਉਹ ਅਦਾਕਾਰੀ ਕਰ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.