ਅਦਾਕਾਰਾ ਰਾਜ ਧਾਲੀਵਾਲ ਬਾਲੀਵੁੱਡ ਫ਼ਿਲਮ ‘ਚ ਆਏਗੀ ਨਜ਼ਰ ! ਅਦਾਕਾਰਾ ਨੇ ਰਾਜਪਾਲ ਯਾਦਵ ਦੇ ਨਾਲ ਤਸਵੀਰ ਸਾਂਝੀ ਕੀਤੀ
ਅਦਾਕਾਰਾ ਰਾਜ ਧਾਲੀਵਾਲ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਹੁਣ ਉਸ ਨੇ ਰਾਜਪਾਲ ਯਾਦਵ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਫੈਨਸ ਨੂੰ ਸ਼ਸ਼ੋਪੰਜ ‘ਚ ਪਾ ਦਿੱਤਾ ਹੈ।
ਅਦਾਕਾਰਾ ਰਾਜ ਧਾਲੀਵਾਲ (Raj Dhaliwal) ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਹੁਣ ਉਸ ਨੇ ਰਾਜਪਾਲ ਯਾਦਵ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਫੈਨਸ ਨੂੰ ਸ਼ਸ਼ੋਪੰਜ ‘ਚ ਪਾ ਦਿੱਤਾ ਹੈ। ਕਿਉਂਕਿ ਅਦਾਕਾਰਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸੇ ਬਾਲੀਵੁੱਡ ਦੀ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ ਜਾਂ ਫਿਰ ਪਾਲੀਵੁੱਡ ਦੀ ਫ਼ਿਲਮ ‘ਚ । ਇਸ ਦੇ ਨਾਲ ਹੀ ਅਦਾਕਾਰਾ ਨੇ ਫੈਨਸ ਨੂੰ ਗੈੱਸ ਲਗਾਉਣ ਦੇ ਲਈ ਆਖਿਆ ਹੈ। ਰਾਜਪਾਲ ਯਾਦਵ ਦੇ ਨਾਲ ਇਸ ਤਸਵੀਰ ‘ਚ ਅਦਾਕਾਰਾ ਖੁਸ਼ ਦਿਖਾਈ ਦੇ ਰਹੀ ਹੈ।
_43e626a5b16a7fba5498a7b27c2f3a57_1280X720.webp)
ਰਾਜ ਧਾਲੀਵਾਲ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ
ਰਾਜ ਧਾਲੀਵਾਲ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਮਧਾਣੀਆਂ,ਇੱਕ ਤੇਰੇ ਕਰ ਕੇ,ਬੜਾ ਕਰਾਰਾ ਪੂਦਨਾ,ਪਾਪਾ ਯੰਗ ਮੁੰਡਾ ਤੰਗ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਇਸ ਤੋਂ ਇਲਾਵਾ ਕਈ ਗੀਤਾਂ ਦੇ ਵੀਡੀਓ ‘ਚ ਉਹ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ।
ਰਾਜ ਧਾਲੀਵਾਲ ਦੇ ਪੁੱਤ ਦਾ ਵਿਆਹ
ਰਾਜ ਧਾਲੀਵਾਲ ਜਲਦ ਹੀ ਆਪਣੇ ਪੁੱਤਰ ਦਾ ਵਿਆਹ ਕਰਨ ਜਾ ਰਹੀ ਹੈ। ਇਸ ਵਿਆਹ ਦੇ ਲਈ ਇਨ੍ਹੀਂ ਦਿਨੀਂ ਤਿਆਰੀਆਂ ‘ਚ ਰੁੱਝੀ ਹੋਈ ਹੈ। ਆਪਣੇ ਪੁੱਤਰ ਦੇ ਵਿਆਹ ਨੂੰ ਲੈ ਕੇ ਉਹ ਬਹੁਤ ਐਕਸਾਈਟਡ ਹੈ ਅਤੇ ਜ਼ੋਰਾਂ ਸ਼ੋਰਾਂ ਦੇ ਨਾਲ ਵਿਆਹ ਦੇ ਲਈ ਸ਼ਾਪਿੰਗ ਕਰ ਰਹੀ ਹੈ।