ਅਦਾਕਾਰਾ ਰਾਜ ਧਾਲੀਵਾਲ ਨੇ ਆਪਣੀ ਨੂੰਹ ਦੇ ਨਾਲ ਸਾਂਝਾ ਕੀਤਾ ਵੀਡੀਓ
ਅਦਾਕਾਰਾ ਰਾਜ ਧਾਲੀਵਾਲ ਦੇ ਪੁੱਤਰ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ । ਪੁੱਤਰ ਦੇ ਵਿਆਹ ਦੀਆਂ ਤਸਵੀਰਾਂ ਅਤੇ ਕਈ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਸ ਤੋਂ ਇਲਾਵਾ ਹੁਣ ਅਦਾਕਾਰਾ ਨੇ ਆਪਣੀ ਨੂੰਹ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਅਦਾਕਾਰਾ ਰਾਜ ਧਾਲੀਵਾਲ (Raj Dhaliwal) ਦੇ ਪੁੱਤਰ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ । ਪੁੱਤਰ ਦੇ ਵਿਆਹ ਦੀਆਂ ਤਸਵੀਰਾਂ ਅਤੇ ਕਈ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਸ ਤੋਂ ਇਲਾਵਾ ਹੁਣ ਅਦਾਕਾਰਾ ਨੇ ਆਪਣੀ ਨੂੰਹ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਆਪਣੀ ਨੂੰਹ ਦੇ ਨਾਲ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਪੁੱਤਰ ਤੇ ਨੂੰਹ ਦੇ ਨਾਲ ਇੱਕ ਹੋਰ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਦਾ ਪੁੱਤਰ ਆਪਣੀ ਪਤਨੀ ਨੂੰ ਝਾਂਜਰਾਂ ਪਹਿਨਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਤੇ ਅਦਾਕਾਰਾ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਰਾਜ ਧਾਲੀਵਾਲ ਦਾ ਵਰਕ ਫ੍ਰੰਟ
ਰਾਜ ਧਾਲੀਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲਿਆਉਣ ‘ਚ ਉਨ੍ਹਾਂ ਦੇ ਪਤੀ ਦਾ ਵੱਡਾ ਰੋਲ ਹੈ।

ਜਿਨ੍ਹਾਂ ਦੀ ਬਦੌਲਤ ਉਹ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ।ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਹੀ ਉਨ੍ਹਾਂ ਪੜ੍ਹਾਇਆ ਅਤੇ ਫ਼ਿਲਮਾਂ ‘ਚ ਕੰਮ ਕਰਨ ਦਾ ਸੁਫ਼ਨਾ ਵੇਖਣ ਵਾਲੀ ਰਾਜ ਧਾਲੀਵਾਲ ਦੇ ਹਰੇਕ ਸੁਫ਼ਨੇ ਨੂੰ ਪੂਰਾ ਕੀਤਾ।