ਸੰਘਣੀ ਧੁੰਦ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਅਦਾਕਾਰਾ ਰਾਜ ਧਾਲੀਵਾਲ, ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ
ਪੰਜਾਬ ‘ਚ ਹੱਡ ਚੀਰਵੀਂ ਠੰਢ ਪੈ ਰਹੀ ਹੈ। ਇਸ ਦੇ ਨਾਲ ਹੀ ਧੁੰਦ ਅਤੇ ਕੋਹਰੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ । ਅਦਾਕਾਰਾ ਰਾਜ ਧਾਲੀਵਾਲ ਵੀ ਹਾਦਸੇ ਦਾ ਸ਼ਿਕਾਰ ਹੋ ਗਈ । ਸੰਘਣੀ ਧੁੰਦ ਦੇ ਕਾਰਨ ਤੇ ਵਿਜ਼ੀਬਿਲਟੀ ਘੱਟ ਹੋਣ ਦੇ ਕਾਰਨ ਅਦਾਕਾਰਾ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ।
ਪੰਜਾਬ ‘ਚ ਹੱਡ ਚੀਰਵੀਂ ਠੰਢ ਪੈ ਰਹੀ ਹੈ। ਇਸ ਦੇ ਨਾਲ ਹੀ ਧੁੰਦ ਅਤੇ ਕੋਹਰੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ । ਅਦਾਕਾਰਾ ਰਾਜ ਧਾਲੀਵਾਲ (Raj Dhaliwal) ਵੀ ਹਾਦਸੇ ਦਾ ਸ਼ਿਕਾਰ ਹੋ ਗਈ । ਸੰਘਣੀ ਧੁੰਦ ਦੇ ਕਾਰਨ ਤੇ ਵਿਜ਼ੀਬਿਲਟੀ ਘੱਟ ਹੋਣ ਦੇ ਕਾਰਨ ਅਦਾਕਾਰਾ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ । ਜਿਸ ਦਾ ਇੱਕ ਵੀਡੀਓ ਵੀ ਰਾਜ ਧਾਲੀਵਾਲ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਧੁੰਦ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ ਜੀ…ਸੋ ਜੇ ਕਿਤੇ ਜ਼ਰੂਰੀ ਜਾਣਾ ਹੈ ਤਾਂ ਹੀ ਜਾਓ।

ਰਾਤ ਦਾ ਸਫਰ ਹੋ ਸਕੇ ਤਾਂ ਨਹੀਂ ਕਰਨਾ ਚਾਹੀਦਾ। ਸਾਡੀ ਮਜ਼ਬੂਰੀ ਸੀ ਸ਼ੂਟ ਤੋਂ ਆਉਣਾ ਕਿਉਂਕਿ ਅਗਲੇ ਦਿਨ ਫਿਰ ਸ਼ੂਟ ਸੀ । ਪਰ ਧੁੰਦ ਏਨੀਂ ਜ਼ਿਆਦਾ ਸੀ ਕਿ ਵਿਜ਼ੀਬਿਲਟੀ ਜ਼ੀਰੋ ਸੀ ਤੇ ਸਾਡੇ ਨਾਲ ਹਾਦਸਾ ਵਾਪਰ ਗਿਆ।
ਪਰ ਵਾਹਿਗੁਰੂ ਜੀ ਦੀ ਮਿਹਰ ਹੋਈ ਕਿ ਬਚਾਅ ਹੋ ਗਿਆ …ਵਾਹਿਗੁਰੂ ਜੀ ਹਮੇਸ਼ਾ ਸਭ ਤੇ ਮਿਹਰ ਰੱਖਿਓ”। ਰਾਜ ਧਾਲੀਵਾਲ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਨੂੰ ਲੈ ਕੇ ਫੈਨਸ ਨੇ ਵੀ ਚਿੰਤਾ ਜਤਾਈ ।
ਰਾਜ ਧਾਲੀਵਾਲ ਨੇ ਹਾਲ ਹੀ ‘ਚ ਕੀਤਾ ਪੁੱਤ ਦਾ ਵਿਆਹ
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਰਾਜ ਧਾਲੀਵਾਲ ਆਪਣੇ ਪੁੱਤਰ ਦੇ ਵਿਆਹ ਕਾਰਨ ਕਾਫੀ ਰੁੱਝੀ ਹੋਈ ਸੀ । ਪਰ ਹੁਣ ਉਹ ਆਪਣੇ ਕੰਮ ਤੇ ਪਰਤ ਚੁੱਕੀ ਹੈ । ਉਹ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਉਹ ਰਾਜਪਾਲ ਯਾਦਵ ਦੇ ਨਾਲ ਇੱਕ ਫ਼ਿਲਮ ‘ਚ ਨਜ਼ਰ ਆਏਗੀ ।