ਇਸ ਬੱਚੇ ਦੀਆਂ ਗੱਲਾਂ ਸੁਣ ਕੇ ਅਦਾਕਾਰਾ ਨਿਰਮਲ ਰਿਸ਼ੀ ਹੱਸ-ਹੱਸ ਕੇ ਹੋਏ ਦੂਹਰੇ, ਵੇਖੋ ਵੀਡੀਓ
ਅਦਾਕਾਰਾ ਨਿਰਮਲ ਰਿਸ਼ੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਬੱਚਾ ਨਿਰਮਲ ਰਿਸ਼ੀ ਦੇ ਨਾਲ ਗੱਲਾਂ ਕਰਦਾ ਹੈ ਅਤੇ ਬੱਚੇ ਦੀਆਂ ਗੱਲਾਂ ਸੁਣ ਕੇ ਅਦਾਕਾਰਾ ਆਪਣਾ ਹਾਸਾ ਰੋਕ ਨਹੀਂ ਪਾਉਂਦੇ । ਬੱਚਾ ਵੀਡੀਓ ‘ਚ ਕਹਿ ਰਿਹਾ ਹੈ ਕਿ ‘ਦੋ ਦੋ ਵਾਰ ਤਾਂ ਤਿਆਰ ਹੁੰਦੀਆਂ ਜਿਸ ‘ਤੇ ਨਿਰਮਲ ਰਿਸ਼ੀ ਕਹਿੰਦੇ ਹਨ ਕਿ ਤੇਰੇ ਮੰਮੀ ਤਿਆਰ ਹੋਣ ਲੱਗਿਆ ਟਾਈਮ ਲਾਉਂਦੀ ਹੋਣੀ ਹੈ’।
ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਬੱਚਾ ਨਿਰਮਲ ਰਿਸ਼ੀ ਦੇ ਨਾਲ ਗੱਲਾਂ ਕਰਦਾ ਹੈ ਅਤੇ ਬੱਚੇ ਦੀਆਂ ਗੱਲਾਂ ਸੁਣ ਕੇ ਅਦਾਕਾਰਾ ਆਪਣਾ ਹਾਸਾ ਰੋਕ ਨਹੀਂ ਪਾਉਂਦੇ । ਬੱਚਾ ਵੀਡੀਓ ‘ਚ ਕਹਿ ਰਿਹਾ ਹੈ ਕਿ ‘ਦੋ ਦੋ ਵਾਰ ਤਾਂ ਤਿਆਰ ਹੁੰਦੀਆਂ ਜਿਸ ‘ਤੇ ਨਿਰਮਲ ਰਿਸ਼ੀ ਕਹਿੰਦੇ ਹਨ ਕਿ ਤੇਰੇ ਮੰਮੀ ਤਿਆਰ ਹੋਣ ਲੱਗਿਆ ਟਾਈਮ ਲਾਉਂਦੀ ਹੋਣੀ ਹੈ’।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏੁ ਨਜ਼ਰ ਆ ਰਹੇ ਹਨ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ।

ਨਿਰਮਲ ਰਿਸ਼ੀ ਦਾ ਵਰਕ ਫ੍ਰੰਟ
ਨਿਰਮਲ ਰਿਸ਼ੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਜਿੰਨੇ ਵੀ ਉਨ੍ਹਾਂ ਦੇ ਵੱਲੋਂ ਕਿਰਦਾਰ ਨਿਭਾਏ ਗਏ ਹਨ, ਉਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।

ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਪਰ ‘ਗੁਲਾਬੋ ਮਾਸੀ’ ਨਾਂਅ ਦੇ ਕਿਰਦਾਰ ਨੇ ਉਨ੍ਹਾਂ ਨੂੰ ਇੰਡਸਟਰੀ ‘ਚ ਪਛਾਣ ਦਿਵਾਈ ।ਪੰਜਾਬੀ ਇੰਡਸਟਰੀ ਦੀ ਲੱਗਪੱਗ ਹਰ ਫ਼ਿਲਮ ‘ਚ ਉਹ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।