ਅਦਾਕਾਰਾ ਮੈਂਡੀ ਤੱਖਰ ਨੇ ਆਪਣੇ ਪਤੀ ਸ਼ੇਖਰ ਕੌਸ਼ਲ ਨਾਲੋਂ ਲਿਆ ਤਲਾਕ, ਤਲਾਕ ਦੀ ਬਣੀ ਇਹ ਵਜ੍ਹਾ

ਪੰਜਾਬੀ ਫਿਲਮ ਇੰਡਸਟਰੀ ਦੀਆਂ ਜੋੜੀਆਂ ਨੂੰ ਲਗਦਾ ਹੈ ਕਿਸੇ ਦੀ ਨਜ਼ਰ ਲੱਗ ਗਈ ਹੈ । ਪਹਿਲਾਂ ਪਰਮੀਸ਼ ਵਰਮਾ ਦੀ ਤਲਾਕ ਦੀਆਂ ਖਬਰਾਂ ਆਈਆਂ ਸਨ ਤੇ ਹੁਣ ਅਦਾਕਾਰਾ ਮੈਂਡੀ ਤੱਖਰ ਨੇ ਆਪਣੇ ਪਤੀ ਨਾਲੋਂ ਤਲਾਕ ਲੈ ਲਈ ਹੈ । ਮੈਂਡੀ ਨੇ ਆਪਣੇ ਪਤੀ ਸ਼ੇਖਰ ਕੌਸ਼ਲ ਨਾਲ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਲਗਾਈ ਸੀ ਜਿਸ ਨੂੰ ਮਾਣਯੋਗ ਅਦਾਲਤ ਨੇ ਮੰਨ ਲਿਆ ਹੈ ।

By  Shaminder Kaur Kaler January 16th 2026 02:00 PM -- Updated: January 16th 2026 05:01 PM

ਪੰਜਾਬੀ ਫਿਲਮ ਇੰਡਸਟਰੀ ਦੀਆਂ ਜੋੜੀਆਂ ਨੂੰ ਲਗਦਾ ਹੈ ਕਿਸੇ ਦੀ ਨਜ਼ਰ ਲੱਗ ਗਈ ਹੈ । ਪਹਿਲਾਂ ਪਰਮੀਸ਼ ਵਰਮਾ ਦੀ ਤਲਾਕ ਦੀਆਂ ਖਬਰਾਂ ਆਈਆਂ ਸਨ ਤੇ ਹੁਣ ਅਦਾਕਾਰਾ ਮੈਂਡੀ ਤੱਖਰ (Mandy Takhar) ਨੇ ਆਪਣੇ ਪਤੀ ਨਾਲੋਂ ਤਲਾਕ ਲੈ ਲਈ ਹੈ । ਮੈਂਡੀ ਨੇ ਆਪਣੇ ਪਤੀ ਸ਼ੇਖਰ ਕੌਸ਼ਲ ਨਾਲ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਲਗਾਈ ਸੀ ਜਿਸ ਨੂੰ ਮਾਣਯੋਗ ਅਦਾਲਤ ਨੇ ਮੰਨ ਲਿਆ ਹੈ ।


ਤੁਹਾਨੂੰ ਦੱਸ ਦਿੰਦੇ ਹਾਂ ਕਿ ਮੈਂਡੀ ਅਤੇ ਸ਼ੇਖਰ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਇਹ ਜੋੜੀ ਪਿਛਲੇ ਕੁਝ ਮਹੀਨਿਆਂ ਤੋਂ ਵੱਖ ਵੱਖ ਰਹਿ ਰਹੇ ਸਨ । ਤੇ ਇਸ ਸਭ ਦੀ ਜਾਣਕਾਰੀ ਵਕੀਲ ਈਸ਼ਾਨ ਮੁਖਰਜੀ ਨੇ ਮੀਡੀਆ ਨੂੰ ਦਿੱਤੀ ਹੈ ।

ਖਬਰਾਂ ਮੁਤਾਬਿਕ ਇਸ ਜੋੜੀ ਵਿਚਾਲੇ ਮੱਤਭੇਦ ਚੱਲ ਰਹੇ ਸਨ ਜਿਸ ਤੋਂ ਬਾਅਦ ਇਹ ਤਲਾਕ ਹੋਇਆ ਹੈ । ਜਿਕਰਯੋਗ ਹੈ ਕਿ ਮੈਂਡੀ ਇੰਗਲੈਂਡ ਵਿੱਚ ਜੰਮੀ ਅਤੇ ਪਲੀ ਹੈ । ਤੇ ਇੰਗਲੈਂਡ ਵਿੱਚ ਹੀ ਉਸ ਨੇ ਡਰਾਮਾ ਤੇ ਥਿਏਟਰ ਦੀ ਪੜਾਈ ਕੀਤੀ ਸੀ । ਇਸ ਤੋਂ ਬਾਅਦ ਉਸ ਨੇ ੨੦੦੯ ਵਿੱਚ ਪੰਜਾਬੀ ਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਸੀ।

ਮੈਂਡੀ ਤੱਖਰ ਦਾ ਵਰਕ ਫ੍ਰੰਟ 

ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। ਜਿਸ ‘ਚ ਸਾਕ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਰੱਬ ਦਾ ਰੇਡੀਓ, ਮਿਰਜ਼ਾ ਦਿ ਅਨਟੋਲਡ ਸਟੋਰੀ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ।

© Copyright Galactic Television & Communications Pvt. Ltd. 2026. All rights reserved.