ਪਤੀ ਦੇ ਅੰਤਿਮ ਦਰਸ਼ਨ ਕਰਕੇ ਫੁੱਟ-ਫੁੱਟ ਕੇ ਰੋਈ ਅਦਾਕਾਰਾ ਗੁਰਪ੍ਰੀਤ ਭੰਗੂ
ਅਦਾਕਾਰਾ ਗੁਰਪ੍ਰੀਤ ਭੰਗੂ ਜਿਨ੍ਹਾਂ ਦੇ ਪਤੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਗਿਆ ।ਇਸ ਮੌਕੇ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਅੰਤਿਮ ਰਸਮਾਂ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ ।
ਅਦਾਕਾਰਾ ਗੁਰਪ੍ਰੀਤ ਭੰਗੂ ਜਿਨ੍ਹਾਂ ਦੇ ਪਤੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਗਿਆ ।ਇਸ ਮੌਕੇ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਅੰਤਿਮ ਰਸਮਾਂ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੇ । ਜਿਸ ‘ਚ ਨਿਰਮਲ ਰਿਸ਼ੀ, ਸੀਮਾ ਕੌਸ਼ਲ, ਮਲਕੀਤ ਰੌਣੀ ਸਣੇ ਹੋਰ ਕਈ ਸਿਤਾਰੇ ਸ਼ਾਮਿਲ ਸਨ ।

ਪਤੀ ਦੇ ਅੰਤਿਮ ਦਰਸ਼ਨ ਕਰਨ ਵੇਲੇ ਅਦਾਕਾਰਾ ਗੁਰਪ੍ਰੀਤ ਭੰਗੂ ਫੁੱਟ ਫੁੱਟ ਕੇ ਰੋਂਦੇ ਨਜ਼ਰ ਆਏ । ਇਸ ਮੌਕੇ ਮਲਕੀਤ ਸਿੰਘ ਰੌਣੀ ਨੇ ਉਨ੍ਹਾਂ ਨੂੰ ਸੰਭਾਲਿਆ । ਸਵਰਨ ਸਿੰਘ ਭੰਗੂ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਮਾਜ ਦੇ ਲੇਖੇ ਲਾ ਦਿੱਤੀ ਸੀ । ਉਨ੍ਹਾਂ ਨੇ ੨੦੧੫ ‘ਚ ਹੀ ਆਪਣਾ ਸਰੀਰ ਦਾਨ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਹੁਣ ਉਨ੍ਹਾਂ ਦੀ ਅੰਤਿਮ ਇੱਛਾ ਦੇ ਮੁਤਾਬਕ ਉਨ੍ਹਾਂ ਦੇ ਸਰੀਰ ਨੂੰ ਅੰਤਿਮ ਦਰਸ਼ਨਾਂ ਤੋਂ ਬਾਅਦ ਪੀਜੀਆਈ ਨੂੰ ਸੌਪ ਦਿੱਤਾ ਗਿਆ ਹੈ। ਅੰਤਿਮ ਰਸਮਾਂ ‘ਚ ਸ਼ਾਮਿਲ ਹੋਈਆਂ ਹਸਤੀਆਂ ਨੇ ਨਮ ਅੱਖਾਂ ਦੇ ਨਾਲ ਸਵਰਨ ਸਿੰਘ ਭੰਗੂ ਨੂੰ ਅੰਤਿਮ ਵਿਦਾਈ ਦਿੱਤੀ।

ਨਾਲੇ ‘ਚ ਡਿੱਗਣ ਕਾਰਨ ਦਿਹਾਂਤ
ਸਵਰਨ ਸਿੰਘ ਭੰਗੂ ਦਾ ਦਿਹਾਂਤ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਹੋਇਆ । ਕਿਉਂਕਿ ਸਵਰਨ ਸਿੰਘ ਭੰਗੂ ਆਪਣੇ ਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਰਾਤ ਦੇ ਹਨੇਰੇ ‘ਚ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਅਤੇ ਉਹ ਨਾਲੇ ‘ਚ ਜਾ ਡਿੱਗੇ । ਦਰਅਸਲ ਨਾਲੇ ਦੇ ਉਤੇ ਨਾ ਤਾਂ ਪਟਰੀ ਬਣੀ ਸੀ ਅਤੇ ਨਾ ਹੀ ਕੋਈ ਰੇਲਿੰਗ ਲੱਗੀ ਹੋਈ ਸੀ । ਜਿਸ ਕਾਰਨ ਨਾਲੇ ਦਾ ਪਤਾ ਨਹੀਂ ਚੱਲਿਆ।