ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੂਜੀ ਵਾਰ ਬਣਨ ਜਾ ਰਹੀ ਮਾਂ, ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜਲਦ ਹੀ ਦੂਜੀ ਵਾਰ ਮਾਂ ਬਣੇਗੀ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਿਵੀਲ ਕੀਤਾ ਹੈ। ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ।
ਅਦਾਕਾਰਾ ਦ੍ਰਿਸ਼ਟੀ ਗਰੇਵਾਲ (Drishtii Garewal) ਜਲਦ ਹੀ ਦੂਜੀ ਵਾਰ ਮਾਂ ਬਣੇਗੀ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਿਵੀਲ ਕੀਤਾ ਹੈ। ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਗੋਦ ਭਰਾਈ ਦੀ ਰਸਮ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਬੇਬੀ ਸ਼ਾਵਰ ਸੈਰੇਮਨੀ’ ।

ਜਿਉਂ ਹੀ ਦ੍ਰਿਸ਼ਟੀ ਗਰੇਵਾਲ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਵੀ ਅਦਾਕਾਰਾ ਨੂੰ ਵਧਾਈਆਂ ਅਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਦ੍ਰਿਸ਼ਟੀ ਗਰੇਵਾਲ ਨੇ ਕੁਝ ਸਾਲ ਪਹਿਲਾਂ ਅਭੈ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਇਹ ਵਿਆਹ ਸਿੱਖ ਰੀਤੀ ਰਿਵਾਜ਼ ਦੇ ਮੁਤਾਬਕ ਹੋਇਆ ਸੀ । ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਧੀ ਦਾ ਜਨਮ ਹੋਇਆ ਸੀ । ਜੋ ਕਿ ਹੁਣ ਕਾਫੀ ਵੱਡੀ ਹੋ ਚੁੱਕੀ ਹੈ।
ਦ੍ਰਿਸ਼ਟੀ ਗਰੇਵਾਲ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਰਡ ਕੌਰ, ਰੋਮਿਓ ਰਾਂਝਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਉਨ੍ਹਾਂ ਦੇ ਪਤੀ ਵੀ ਵਧੀਆ ਅਦਾਕਾਰ ਹਨ ਤੇ ਕਈ ਵੈਬ ਸੀਰੀਜ਼ ਤੇ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।