ਅਦਾਕਾਰਾ ਤੇ ਮਾਡਲ ਕਮਲ ਖੰਗੂੜਾ ਨੇ ਜਨਮ ਦਿਨ ‘ਤੇ ਬਰਥਡੇ ਵਿਸ਼ ਭੇਜਣ ਵਾਲਿਆਂ ਦਾ ਕੀਤਾ ਧੰਨਵਾਦ
ਪੰਜਾਬੀ ਅਦਾਕਾਰਾ ਅਤੇ ਮਾਡਲ ਕਮਲ ਖੰਗੂੜਾ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ । ਇਸ ਮੌਕੇ ‘ਤਟ ਫੈਨਸ ਨੇ ਉਨ੍ਹਾਂ ਨੂੰ ਬਰਥਡੇ ਵਿਸ਼ ਭੇਜੀਆਂ । ਜਿਸ ਤੋਂ ਬਾਅਦ ਅਦਾਕਾਰਾ ਨੇ ਵੀ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ।ਅਦਾਕਾਰਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਮੇਰਾ ਪਲ ਪਲ ਬਣਾਇਆ ਕਮਾਲ,ਮੇਰਾ ਜਨਮ ਦਿਨ ਸਪੈਸ਼ਲ ਬਨਾਉਣ ਦੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ”।
ਪੰਜਾਬੀ ਅਦਾਕਾਰਾ ਅਤੇ ਮਾਡਲ ਕਮਲ ਖੰਗੂੜਾ (kamal khangura) ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ । ਇਸ ਮੌਕੇ ‘ਤਟ ਫੈਨਸ ਨੇ ਉਨ੍ਹਾਂ ਨੂੰ ਬਰਥਡੇ ਵਿਸ਼ ਭੇਜੀਆਂ । ਜਿਸ ਤੋਂ ਬਾਅਦ ਅਦਾਕਾਰਾ ਨੇ ਵੀ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। ਅਦਾਕਾਰਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਮੇਰਾ ਪਲ ਪਲ ਬਣਾਇਆ ਕਮਾਲ,ਮੇਰਾ ਜਨਮ ਦਿਨ ਸਪੈਸ਼ਲ ਬਨਾਉਣ ਦੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ” ।ਅਦਾਕਾਰਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
200 ਤੋਂ ਜ਼ਿਆਦਾ ਗਾਣਿਆਂ ‘ਚ ਆ ਚੁੱਕੀ ਨਜ਼ਰ
ਅਦਾਕਾਰਾ ਕਮਲ ਖੰਗੂੜਾ ਦੋ ਸੌ ਤੋਂ ਜ਼ਿਆਦਾ ਗਾਣਿਆਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ। ਆਪਣੀ ਖੂਬਸੂਰਤੀ ਦੇ ਲਈ ਮਸ਼ਹੂਰ ਕਮਲ ਖੰਗੂੜਾ ਦਾ ਜਨਮ ਪਟਿਆਲਾ ‘ਚ ਹੋਇਆ ਸੀ ਅਤੇ ਬਚਪਨ ਤੋਂ ਹੀ ਉਸ ਦੀ ਰੂਚੀ ਮਾਡਲਿੰਗ ਤੇ ਅਦਾਕਾਰੀ ਵੱਲ ਸੀ ।ਇਹੀ ਕਾਰਨ ਸੀ ਕਿ ਉਸ ਨੇ ਮਨੋਰੰਜਨ ਜਗਤ ਦਾ ਰੁਖ ਕੀਤਾ ।ਬਹੁਤ ਘੱਟ ਉਮਰ ‘ਚ ਹੀ ਉਸ ਨੇ ਮਾਡਲਿੰਗ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।
ਵਿੱਕੀ ਸ਼ੇਰਗਿੱਲ ਦੇ ਨਾਲ ਵਿਆਹ
ਕਮਲ ਖੰਗੂੜਾ ਨੇ ਵਿੱਕੀ ਸ਼ੇਰਗਿੱਲ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਬਾਅਦ ਉਹ ਕੈਨੇਡਾ ਸੈਟਲ ਹੋ ਗਈ ਸੀ, ਪਰ ਕੰਮ ਕਾਰ ਦੇ ਸਿਲਸਿਲੇ ‘ਚ ਉਹ ਅਕਸਰ ਪੰਜਾਬ ‘ਚ ਗੇੜਾ ਲਾਉਂਦੀ ਰਹਿੰਦੀ ਹੈ।