ਅਦਾਕਾਰ ਸੰਜੇ ਕਪੂਰ ਪੰਜਾਬ ‘ਚ ‘ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਅਨੰਦ ਲੈਂਦੇ ਹੋਏ ਆਏ ਨਜ਼ਰ, ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਵੀਡੀਓ

ਪੰਜਾਬ ਦੀ ਧਰਤੀ ਤੇ ਆਉਣਾ ਹਰ ਕਿਸੇ ਨੂੰ ਪਸੰਦ ਹੈ। ਪੰਜਾਬ ਹਮੇਸ਼ਾ ਤੋਂ ਸੈਲਾਨੀਆਂ ਦੀ ਪਹਿਲੀ ਪਸੰਦ ਰਿਹਾ ਹੈ ਅਤੇ ਹਮੇਸ਼ਾ ਤੋਂ ਪੰਜਾਬ ਦਾ ਸੱਭਿਆਚਾਰ, ਇੱਥੋਂ ਦਾ ਖਾਣ ਪੀਣ ਲੋਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਅਦਾਕਾਰਾਂ ਦੀ ਵੀ ਪੰਜਾਬ ਪਹਿਲੀ ਪਸੰਦ ਰਿਹਾ ਹੈ।

By  Shaminder Kaur Kaler November 1st 2025 05:15 PM -- Updated: November 1st 2025 05:18 PM

ਸੰਜੇ ਕਪੂਰ (Sanjay Kapoor) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਪੰਜਾਬ ‘ਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ‘ਦੁਨੀਆ ਦਾ ਸਭ ਤੋਂ ਵਧੀਆ ਫੂਡ, ਜੋ ਕਿ ਪੰਜਾਬ ‘ਚ ਮਿਲਦਾ ਹੈ’ । ਅਦਾਕਾਰ ਨੇ ਮੱਕੀ ਦੀ ਰੋਟੀ ਤੇ ਸਾਗ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।


ਇਸ ਦੇ ਨਾਲ ਹੀ ਗੁੜ ਤੇ ਦੇਸੀ ਘਿਓ ਦੀਆਂ ਤਸਵੀਰਾਂ ਵੀ ਅਦਾਕਾਰ ਦੇ ਵੱਲੋਂ ਸ਼ੇਅਰ ਕੀਤੀਆ ਗਈਆਂ । ਸੰਜੇ ਕਪੂਰ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਸੰਜੇ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸਿਰਫ਼ ਤੁਮ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਅਨਿਲ ਕਪੂਰ ਤੇ ਬੋਨੀ ਕਪੂਰ ਦੇ ਭਰਾ ਹਨ । ਸੰਜੇ ਕਪੂਰ ਦੀ ਪਤਨੀ ਦਾ ਨਾਂਅ ਮਹੀਪ ਕਪੂਰ ਹੈ। 

ਸੰਜੇ ਕਪੂਰ ਦਾ ਸਾਰਾ ਪਰਿਵਾਰ ਫ਼ਿਲਮਾਂ ਨੂੰ ਸਮਰਪਿਤ 

ਸੰਜੇ ਕਪੂਰ ਦਾ ਸਾਰਾ ਪਰਿਵਾਰ ਹੀ ਫ਼ਿਲਮਾਂ ਨੂੰ ਸਮਰਪਿਤ ਹੈ। ਉਨ੍ਹਾਂ ਦੇ ਵੱਡੇ ਭਰਾ ਬੋਨੀ ਕਪੂਰ ਫ਼ਿਲਮ ਨਿਰਮਾਣ ਦੇ ਖੇਤਰ ‘ਚ ਕੰਮ ਕਰ ਰਹੇ ਹਨ। ਉਨ੍ਹਾਂ ਦੇ ਭਤੀਜੇ ਅਰਜੁਨ ਕਪੂਰ ਵੀ ਫ਼ਿਲਮਾਂ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਭਤੀਜੀਆਂ ਜਾਨ੍ਹਵੀ ਕਪੂਰ ਵੀ ਫ਼ਿਲਮਾਂ ਦੇ ਖੇਤਰ ‘ਚ ਕੰਮ ਕਰ ਰਹੇ ਹਨ। 


© Copyright Galactic Television & Communications Pvt. Ltd. 2026. All rights reserved.