ਅਦਾਕਾਰ ਰਾਣਾ ਰਣਬੀਰ ਨੇ ਆਪਣੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਪੁਰਾਣੀ ਤਸਵੀਰ
ਅਦਾਕਾਰ ਅਤੇ ਕਾਮੇਡੀਅਮਨ ਰਾਣਾ ਰਣਬੀਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇਸ ਤਸਵੀਰ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ “ਇਹ ਸਾਰੇ ਕਲਾਕਾਰ ਬਹੁਤ ਗੁਣੀ ਹਨ।
ਅਦਾਕਾਰ ਅਤੇ ਕਾਮੇਡੀਅਮਨ ਰਾਣਾ ਰਣਬੀਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇਸ ਤਸਵੀਰ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ “ਇਹ ਸਾਰੇ ਕਲਾਕਾਰ ਬਹੁਤ ਗੁਣੀ ਹਨ। ਚਿਰਾਂ ਤੋਂ ਐਕਟਿੰਗ, ਲਿਖਣ, ਬੋਲਣ ਤੇ ਗਾਉਣ ਪੜ੍ਹਨ ਦਾ ਰਿਆਜ਼ ਕਰ ਰਹੇ ਹਨ। ਇਹਨਾਂ ਦਕਮਾਲ ਦੇ ਕਲਾਕਾਰਾਂ ਦੀ ਸੰਗਤ ਕਰਦਿਆਂ ਆਪਣੇ ਅੰਦਰ ਝਾਕਣ ਦਾ ਮੌਕਾ ਮਿਲਦਾ ਹੈ। ਇਹੋ ਜਿਹੇ ਵਕਤ ਸਿੱਖਣ, ਸਮਝਣ, ਸੁਣਨ, ਸ਼ੁਕਰਾਨ ਅਤੇ ਸਹਿਜਤਾ ਦਾ ਢੰਗ ਨੇੜੇ ਆਉਂਦਾ ਹੈ। ਇਹ ਤਸਵੀਰ ‘ਜਵਾਕ’ ਫ਼ਿਲਮ ਦੇ ਸ਼ੂਟ ਵੇਲੇ ਦੀ ਹੈ”। ਰਾਣਾ ਰਣਬੀਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਰਾਣਾ ਰਣਬੀਰ ਦਾ ਵਰਕ ਫ੍ਰੰਟ
ਅਦਾਕਾਰ ਰਾਣਾ ਰਣਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਜਿੱਥੇ ਕਾਮੇਡੀ ‘ਚ ਮੱਲਾਂ ਮਾਰੀਆਂ ਹਨ।ਉੱਥੇ ਹੀ ਕਈ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ।ਉਹ ਇੱਕ ਮੋਟੀਵੇਸ਼ਨਲ ਸਪੀਕਰ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ।
ਅਦਾਕਾਰ ਦੀ ਨਿੱਜੀ ਜ਼ਿੰਦਗੀ
ਅਦਾਕਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ । ਧੀ ਦਾ ਵਿਆਹ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕੈਨੇਡਾ ‘ਚ ਹੀ ਕੀਤਾ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।