ਅਦਾਕਾਰ ਰਾਜੇਸ਼ ਸ਼ਰਮਾ ਨੂੰ ਜ਼ਹਿਰੀਲੇ ਕੀੜੇ ਨੇ ਕੱਟਿਆ, ਪ੍ਰਭਾਸ ਦੀ ਫ਼ਿਲਮ ਦੇ ਸੈੱਟ ‘ਤੇ ਕਰ ਰਹੇ ਸਨ ਸ਼ੂਟਿੰਗ, ਡਾਕਟਰਾਂ ਨੇ ਕਿਹਾ ‘ਹਾਲੇ ਖਤਰਾ ਹੈ ਬਰਕਰਾਰ’
ਮਨੋਰੰਜਨ ਜਗਤ ਤੋਂ ਜੁੜੀ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪ੍ਰਭਾਸ ਦੀ ਫ਼ਿਲਮ ਦੇ ਸੈੱਟ ‘ਤੇ ਅਦਾਕਾਰ ਰਾਜੇਸ਼ ਸ਼ਰਮਾ ਨੂੰ ਜ਼ਹਿਰੀਲੇ ਕੀੜੇ ਨੇ ਕੱਟਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ।
ਮਨੋਰੰਜਨ ਜਗਤ ਤੋਂ ਜੁੜੀ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪ੍ਰਭਾਸ ਦੀ ਫ਼ਿਲਮ ਦੇ ਸੈੱਟ ‘ਤੇ ਅਦਾਕਾਰ ਰਾਜੇਸ਼ ਸ਼ਰਮਾ ਨੂੰ ਜ਼ਹਿਰੀਲੇ ਕੀੜੇ ਨੇ ਕੱਟਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ।ਰਾਜੇਸ਼ ਰੋਮੋਜੀ ਫ਼ਿਲਮ ਸਿਟੀ ‘ਚ ਅਦਾਕਾਰ ਪ੍ਰਭਾਸ ਦੇ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਜ਼ਹਿਰੀਲੇ ਕੀੜੇ ਨੇ ਕੱਟ ਲਿਆ।

ਅਦਾਕਾਰ ਦਾ ਕੋਲਕਾਤਾ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਅਦਾਕਾਰਾ ਸੁਦੀਪਾ ਚੈਟਰਜੀ ਨੇ ਸੋਸ਼ਲ ਮੀਡੀਆ ਤੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ‘ਅਦਾਕਾਰ ਹਸਪਤਾਲ ‘ਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਜ਼ਹਿਰੀਲੇ ਕੀੜੇ ਜਾਂ ਮੱਕੜੀ ਨੇ ਕੱਟ ਲਿਆ ਹੈ’।

ਸੁਦੀਪਾ ਮੁਤਾਬਕ ਇਹ ਭਾਣਾ ਉਸ ਵੇਲੇ ਵਾਪਰਿਆ ਜਦੋਂ ਰਾਜੇਸ਼ ਸ਼ਰਮਾ ਇੱਕ ਸੰਘਣੀ ਝਾੜੀ ਵਾਲੇ ਖੇਤਰ ‘ਚ ਸਥਾਨਕ ਟੈਕਨੀਸ਼ੀਅਨਾਂ ਨਾਲ ਗੱਲਬਾਤ ਕਰ ਰਹੇ ਸਨ। ਉਸ ਵੇਲੇ ਉਨ੍ਹਾਂ ਨੂੰ ਕੀੜੇ ਦੇ ਕੱਟਣ ਦਾ ਅਹਿਸਾਸ ਹੋਇਆ, ਪਰ ਉਸ ਵੇਲੇ ਉਨ੍ਹਾਂ ਨੂੰ ਇਹ ਜ਼ਿਆਦਾ ਸੰਜੀਦਾ ਮਾਮਲਾ ਨਹੀਂ ਲੱਗਿਆ ਅਤੇ ਇਹੀ ਕਾਰਨ ਸੀ ਕਿ ਉਨ੍ਹਾਂ ਨੇ ਤੁਰੰਤ ਡਾਕਟਰੀ ਸਹਾਇਤਾ ਨਹੀਂ ਸੀ ਲਈ।
ਅਦਾਕਾਰ ਦੀ ਜਾਨ ਖਤਰੇ ‘ਚ
ਮੀਡੀਆ ਰਿਪੋਰਟ ਮੁਤਾਬਕ ਅਦਾਕਾਰ ਰਾਜੇਸ਼ ਸ਼ਰਮਾ ਦੀ ਜਾਨ ਖਤਰੇ ‘ਚ ਹੈ। ਉਸ ਨੂੰ ਤੇਜ਼ ਬੁਖਾਰ ਦੇ ਨਾਲ ਨਾਲ ਸਾਹ ਲੈਣ ‘ਚ ਵੀ ਦਿੱਕਤ ਆ ਰਹੀ ਹੈ। ਅਦਾਕਾਰ ਦੀ ਸੱਜੀ ਲੱਤ ‘ਚ ਇਨਫੈਕਸ਼ਨ ਤੇਜ਼ੀ ਦੇ ਨਾਲ ਫੈਲ ਗਈ ਹੈ।ਛੇ ਘੰਟੇ ਬਾਅਦ ਅਦਾਕਾਰ ਨੂੰ ਆਪਣੀ ਸੱਜੀ ਲੱਤ ‘ਚ ਤੇਜ਼ ਦਰਦ ਮਹਿਸੂਸ ਹੋਣ ਲੱਗ ਪਿਆ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਲਿਜਾਇਆ ਗਿਆ।