ਅਦਾਕਾਰ ਮਨੀ ਕੁਲਾਰ ਦਾ ਜੱਦੀ ਪਿੰਡ ਕੁਲਾਰ ‘ਚ ਕੀਤਾ ਗਿਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਅੰਤਿਮ ਵਿਦਾਈ

ਅਦਾਕਾਰ ਮਨੀ ਕੁਲਾਰ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜਲੰਧਰ ਸਥਿਤ ਜੱਦੀ ਪਿੰਡ ਕੁਲਾਰ ‘ਚ ਕੀਤਾ ਗਿਆ। ਅੰਤਿਮ ਸਸਕਾਰ ‘ਚ ਮਨਜੀਤ ਸਿੰਘ ਕੁਲਾਰ ਦੇ ਨਾਲ ਕੰਮ ਕਰਨ ਵਾਲੇ ਕਈ ਕਲਾਕਾਰ ਸ਼ਾਮਿਲ ਹੋਏ । ਇਸ ਬਾਰੇ ਅਦਾਕਾਰ ਮਲਕੀਤ ਰੌਣੀ ਨੇ ਵੀਡੀਓ ਸਾਂਝੀ ਕੀਤੀ ਹੈ।

By  Shaminder Kaur Kaler December 5th 2025 06:59 PM

ਅਦਾਕਾਰ ਮਨੀ ਕੁਲਾਰ  ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜਲੰਧਰ ਸਥਿਤ ਜੱਦੀ ਪਿੰਡ ਕੁਲਾਰ ‘ਚ  ਕੀਤਾ ਗਿਆ। ਅੰਤਿਮ ਸਸਕਾਰ ‘ਚ ਮਨਜੀਤ ਸਿੰਘ ਕੁਲਾਰ ਦੇ ਨਾਲ ਕੰਮ ਕਰਨ ਵਾਲੇ ਕਈ ਕਲਾਕਾਰ ਸ਼ਾਮਿਲ ਹੋਏ । ਇਸ ਬਾਰੇ ਅਦਾਕਾਰ ਮਲਕੀਤ ਰੌਣੀ ਨੇ ਵੀਡੀਓ ਸਾਂਝੀ ਕੀਤੀ ਹੈ।ਦੱਸ ਦਈਏ ਕਿ ਮਨੀ ਕੁਲਾਰ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ।


ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਕਈ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ ਤੇ ਸੋਗ ਪ੍ਰਗਟ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨ ਹੀ ਅਦਾਕਾਰ ਨੇ ਆਪਣੇ ਫੇਸਬੁੱਕ ਪੇਜ ‘ਤੇ ਆਪਣੀ ਨਵੀਂ ਵੈੱਬ ਸੀਰੀਜ਼ ਦੇ ਸੈੱਟ ਤੋਂ ਸ਼ੂਟਿੰਗ ਦੀ ਵੀਡੀਓ ਸਾਂਝੀ ਕੀਤੀ ਸੀ। ਅਚਾਨਕ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਉਨ੍ਹਾਂ ਨੇ ‘ਅਕਾਲ’ ਫ਼ਿਲਮ ਸਣੇ ਕਈ ਪ੍ਰੋਜੈਕਟ ‘ਚ ਕੰਮ ਕੀਤਾ ਸੀ। ਮਨੀ ਕੁਲਾਰ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ ਹੈ, ਅਤੇ ਪਰਿਵਾਰ ਦੇ ਵੱਲੋਂ ਵੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

© Copyright Galactic Television & Communications Pvt. Ltd. 2026. All rights reserved.