ਅਦਾਕਾਰ ਕਰਤਾਰ ਚੀਮਾ ਨੂੰ ਜਨਮ ਦਿਨ ਤੇ ਆਈ ਆਪਣੇ ਪਿਤਾ ਦੀ ਯਾਦ, ਪਿਤਾ ਨਾਲ ਵੀਡੀਓ ਸਾਂਝਾ ਕਰਕੇ ਹੋਏ ਭਾਵੁਕ

ਕਰਤਾਰ ਚੀਮਾ ਨੇ ਅੱਜ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਤੇ ਉਨ੍ਹਾਂ ਨੂੰ ਆਪਣੇ ਪਿਤਾ ਦੀ ਬਹੁਤ ਯਾਦ ਆਈ । ਕਿਉਂਕਿ ਉਨ੍ਹਾਂ ਦਾ ਜਨਮ ਦਿਨ ਤੇ ਉਨ੍ਹਾਂ ਦੇ ਪਿਤਾ ਜੀ ਦਾ ਜਨਮ ਦਿਨ ਇੱਕੋ ਦਿਨ ਹੁੰਦਾ ਹੈ। ਕਰਤਾਰ ਚੀਮਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।

By  Shaminder Kaur Kaler December 15th 2025 06:21 PM

ਕਰਤਾਰ ਚੀਮਾ( Kartar Cheema) ਨੇ ਅੱਜ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਤੇ ਉਨ੍ਹਾਂ ਨੂੰ ਆਪਣੇ ਪਿਤਾ ਦੀ ਬਹੁਤ ਯਾਦ ਆਈ । ਕਿਉਂਕਿ ਉਨ੍ਹਾਂ ਦਾ ਜਨਮ ਦਿਨ ਤੇ ਉਨ੍ਹਾਂ ਦੇ ਪਿਤਾ ਜੀ ਦਾ ਜਨਮ ਦਿਨ ਇੱਕੋ ਦਿਨ ਹੁੰਦਾ ਹੈ। ਕਰਤਾਰ ਚੀਮਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕਿਹਾ ਕਿ ‘ਤੁਹਾਡਾ ਹਮੇਸ਼ਾ ਹੀ ਮੇਰੇ ਬਰਥਡੇ ਤੇ ਫੋਨ ਆਉਂਦਾ ਸੀ, ਪਰ ਅੱਜ ਨਹੀਂ ਆਇਆ । ਤੁਸੀਂ ਹਮੇਸ਼ਾ ਮੈਨੂੰ ਮੇਰਾ ਬਰਥਡੇ ਵਿਸ਼ ਕਰਦੇ ਸੀ ।

ਮੇਰਾ ਤੇ ਤੁਹਾਡਾ ਜਨਮ ਦਿਨ ਇੱਕੋ ਦਿਨ ਹੁੰਦਾ ਹੈ। ਪਰ ਅੱਜ ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ ਅੱਜ ਮੈਂ ਤੁਹਾਡੇ ਨਾਂਅ ਦਾ ਕੇਕ ਜ਼ਰੂਰ ਕੱਟਾਂਗਾ”। ਕਰਤਾਰ ਚੀਮਾ ਦੇ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਜਨਮ ਦਿਨ ਦੇ ਨਾਲ ਨਾਲ ਉਨ੍ਹਾਂ ਦੇ ਪਿਤਾ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਫੈਨਸ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ । 

ਬਤੌਰ ਮਾਡਲ ਕੀਤੀ ਕਰੀਅਰ ਦੀ ਸ਼ੁਰੂਆਤ 

ਕਰਤਾਰ ਚੀਮਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਹ ਕਈ ਗੀਤਾਂ ‘ਚ ਨਜ਼ਰ ਆਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ । ਕਰਤਾਰ ਚੀਮਾ ਆਪਣੀ ਵਧੀਆ ਅਦਾਕਾਰੀ ਦੇ ਨਾਲ-ਨਾਲ ਆਪਣੀ ਫਿੱਟਨੈਸ ਦੇ ਲਈ ਵੀ ਜਾਣੇ ਜਾਂਦੇ ਹਨ । 

© Copyright Galactic Television & Communications Pvt. Ltd. 2026. All rights reserved.