ਅਦਾਕਾਰ ਕੰਵਲਜੀਤ ਸਿੰਘ ਬਣੇ ਦਾਦਾ, ਨਵ-ਜਨਮੇ ਪੋਤੇ ਦਾ ਵੀਡੀਓ ਕੀਤਾ ਸਾਂਝਾ
ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਕੰਵਲਜੀਤ ਸਿੰਘ ਬੀਤੇ ਦਿਨੀਂ ਦਾਦਾ ਬਣੇ ਹਨ । ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦਾ ਨਵ-ਜਨਮਿਆ ਪੋਤਾ ਨਜ਼ਰ ਆ ਰਿਹਾ ਹੈ।
ਅਦਾਕਾਰ ਕੰਵਲਜੀਤ ਸਿੰਘ (Kanwaljit Singh) ਜਿਨ੍ਹਾਂ ਨੇ ਟੀਵੀ ਇੰਡਸਟਰੀ ਤੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ। ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਕੰਵਲਜੀਤ ਸਿੰਘ ਬੀਤੇ ਦਿਨੀਂ ਦਾਦਾ ਬਣੇ ਹਨ । ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦਾ ਨਵ-ਜਨਮਿਆ ਪੋਤਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।

ਕੰਵਲਜੀਤ ਸਿੰਘ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ । ਉਨ੍ਹਾਂ ਦਾ ਵਿਆਹ ਅਸ਼ੋਕ ਕੁਮਾਰ ਦੀ ਦੋਹਤੀ ਅਨੁਰਾਧਾ ਪਟੇਲ ਦੇ ਨਾਲ 1988 ‘ਚ ਹੋਇਆ ਸੀ ।ਦੋਵਾਂ ਦੇ ਦੋ ਪੁੱਤਰ ਹਨ ਇੱਕ ਸਿਧਾਰਥ ਤੇ ਦੂਜਾ ਆਦਿਤਿਆ । ਉਨ੍ਹਾਂ ਨੇ ਅਮਿਤਾਭ ਬੱਚਨ ਦੇ ਨਾਲ ‘ਸੱਤੇ ਪੇ ਸੱਤਾ’ ਫ਼ਿਲਮ ‘ਚ ਵੀ ਕੰਮ ਕੀਤਾ ਹੈ। ਕੰਵਲਜੀਤ ਸਿੰਘ ਸਾਬਕਾ ਸੈਨਾ ਕਪਤਾਨ ਵੀ ਰਹਿ ਚੁੱਕੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ‘ਚ ਕਰ ਦਿੱਤੀ ਸੀ।

ਇਸ ਤੋਂ ਇਲਾਵਾ ਦੂਰਦਰਸ਼ਨ ਤੇ ਆਉਣ ਵਾਲੇ ਸੀਰੀਅਲ ‘ਬੁਨਿਆਦ’ ‘ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ।ਆਪਣੀ ਫਿੱਟਨੈਸ ਦੇ ਲਈ ਮਸ਼ਹੂਰ ਕੰਵਲਜੀਤ ਸਿੰਘ ਇਨੀਂ ਦਿਨੀਂ ਡਿਜੀਟਲ ਪਲੇਟਫਾਰਮ ਤੇ ਵੀ ਸਰਗਰਮ ਹਨ ਅਤੇ ਕਈ ਵੈੱਬ ਸੀਰੀਜ਼ ‘ਚ ਵੀ ਕੰਮ ਕਰ ਚੁੱਕੇ ਹਨ। ਖੁਦ ਨੂੰ ਫਿੱਟ ਰੱਖਣ ਦੇ ਲਈ ਉਹ ਜਿੰਮ ਵੀ ਜਾਂਦੇ ਹਨ ਅਤੇ ਸੈਰ ਕਰਨਾ ਕਦੇ ਨਹੀਂ ਭੁੱਲਦੇ ।