ਅਦਾਕਾਰ ਗੁਰਿੰਦਰ ਸਿੰਘ ਮਕਨਾ ਨੇ ਕੀਤੀ ਗੁੱਗੂ ਗਿੱਲ ਦੀ ਤਾਰੀਫ਼, ਪੋਸਟ ਕੀਤੀ ਸਾਂਝੀ

ਅਦਾਕਾਰ ਗੁਰਿੰਦਰ ਸਿੰਘ ਮਕਨਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਪਰ ਗੁਰਿੰਦਰ ਸਿੰਘ ਮਕਨਾ ਗੁੱਗੂ ਗਿੱਲ ਦੇ ਬਹੁਤ ਵੱਡੇ ਫੈਨ ਬਣ ਗਏ ਹਨ ।ਗੁੱਗੂ ਗਿੱਲ ਦਾ ਸੁਭਾਅ ਹੋਵੇ, ਅਦਾਕਾਰੀ ਹੋਵੇ ਜਾਂ ਫਿਰ ਨਿੱਜੀ ਜ਼ਿੰਦਗੀ । ਉਸ ਦੀ ਤਾਰੀਫ ਗੁਰਿੰਦਰ ਮਕਨਾ ਦੇ ਵੱਲੋਂ ਕੀਤੀ ਗਈ ਹੈ।

By  Shaminder Kaur Kaler July 1st 2026 09:00 AM

ਅਦਾਕਾਰ ਗੁਰਿੰਦਰ ਸਿੰਘ ਮਕਨਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਪਰ ਗੁਰਿੰਦਰ ਸਿੰਘ ਮਕਨਾ ਗੁੱਗੂ ਗਿੱਲ ਦੇ ਬਹੁਤ ਵੱਡੇ ਫੈਨ ਬਣ ਗਏ ਹਨ ।ਗੁੱਗੂ ਗਿੱਲ ਦਾ ਸੁਭਾਅ ਹੋਵੇ, ਅਦਾਕਾਰੀ ਹੋਵੇ ਜਾਂ ਫਿਰ ਨਿੱਜੀ ਜ਼ਿੰਦਗੀ । ਉਸ ਦੀ ਤਾਰੀਫ ਗੁਰਿੰਦਰ ਮਕਨਾ ਦੇ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਗੁੱਗੂ ਗਿੱਲ ਦੀ ਤਾਰੀਫ ‘ਚ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਜਿੰਨਾ ਕੁ ਮੈਂ ਮਿਲਿਆ...ਮਾਹਣੀ ਖੇੜੇ ਦਾ ਗੱਭਰੂ, ਗੁਗੂ ਗਿੱਲ ਬਾਈ ਜੀ, ਅਕਸਰ ਇਹਨਾਂ ਨੂੰ ਨਾਲ ਦੇ ਲੋਕ ਜਾਂ ਸਾਥੀ ਕਲਾਕਾਰ ਬਾਈ ਜੀ ਕਹਿ ਕੇ ਬੁਲਾਉਂਦੇ ਨੇ, ਗੁਗੂ ਗਿੱਲ ਬਾਈ ਜੀ, ਮਸਤ ਮੌਲਾ, ਰੱਬ ਦੇ ਬੰਦੇ ਲੱਗਦੇ ਨੇ, ਜਿੰਨਾ ਕ ਮੈਂ ਮਿਲਿਆ ਮੈਨੂੰ, ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਵਾਲੀ ਗੱਲ ਲੱਗੀ, ਮਿਨਾ ਮਿਨਾ ਹੱਸਣਾ ਤੇ ਨਿਮਾ ਨਿਮਾ ਤੱਕਣਾ।

ਜਿੰਨੀ ਮੈਂ ਮਨ ਚ ਸੋਚੀ ਫਿਰਦਾ ਸਾਂ ਉਹਨਾਂ ਵਿੱਚ ਕੋਈ ਬੋਅ ਮਿਜ਼ਾਜ਼ ਨਹੀਂ ਲੱਗੀ। ਬੜੇ ਹੀ ਸਾਊ ਇਨਸਾਨ। ਪਰ ਸਾਡੇ ਹੀਰੋ। ਉਨਾਂ ਦੇ ਮਿਲਣ ਦੇ ਤਰੀਕੇ ਤੋਂ ਗੱਲਬਾਤ ਦੇ ਤਰੀਕੇ ਤੋਂ ਤੁਹਾਨੂੰ ਲੱਗੇਗਾ ਕਿ ਤੁਸੀਂ ਬਿਲਕੁਲ ਕਿਸੇ ਜਮੀਨ ਨਾਲ ਜੁੜੇ ਹੋਏ ਇਨਸਾਨ ਨੂੰ ਮਿਲ ਰਹੇ ਓ। ਛੋਟੇ ਤੋਂ ਵੱਡੇ ਤੱਕ ਉਹ ਇੱਕੋ ਜਿਹਾ ਸਤਿਕਾਰ ਦਿੰਦੇ ਨੇ।

ਮੈਂ ਵੀ ਜਲਦ ਉਹਨਾਂ ਨਾਲ ਸ਼ਿਕਾਰੀ ਤਿੰਨ ਚ ਨਜ਼ਰ ਆਵਾਂਗਾ। ਭਾਵੇਂ ਸਿੱਧਾ ਸਾਡਾ ਸਾਹਮਣਾ ਕੋਈ ਸੀਨ ਚ ਨਹੀਂ ਹੈ ਪਰ ਸ਼ੂਟ ਵੇਲੇ ਇਕੱਠੇ ਬੈਠਣ, ਸੁਣਨ, ਮਿਲਣ ਦਾ ਮੌਕਾ ਜਰੂਰ ਮਾਣਿਆ। ਸਦਕਾ ਪ੍ਰਿੰਸ ਕਵਲਜੀਤ ਬਾਈ। ਮੇਰੇ ਮਨ ਚ ਪਹਿਲਾਂ ਬਾਈ ਜੀ ਪ੍ਰਤੀ ਅਕਸਰ ਜੋ ਅਸੀਂ ਘਰੇ ਬੈਠੇ ਬਣਾ ਲਈਦਾ ਬਿਨਾਂ ਮਿਲੇ ਕਿਸੇ ਨੂੰ ਉਹ ਹੋਰ ਆਕੜ ਨੁਮਾ ਵਾਲਾ ਸ਼ਖ਼ਸ ਸੀ।ਪਰ ਮੈਂ ਜਦੋਂ ਮਿਲਿਆ” । ਗੁਰਿੰਦਰ ਮਕਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ‘ਦਸਤਾਰ’ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਤਰਸੇਮ ਜੱਸੜ ਨਜ਼ਰ ਆਉਣਗੇ ।  



 


© Copyright Galactic Television & Communications Pvt. Ltd. 2026. All rights reserved.