ਅਦਾਕਾਰ ਗੁੱਗੂ ਗਿੱਲ ਨੇ ਜਨਮ ਦਿਨ ਦੇ ਮੌਕੇ ਤੇ ਦਿੱਤਾ ਵਾਤਾਵਰਨ ਨੂੰ ਬਚਾਉਣ ਦਾ ਸੱਦਾ, ਕਿਰਨਾ ਬਠਿੰਡੇ ਵਾਲੀ ਵੀ ਪਹੁੰਚੀ ਵਧਾਈ ਦੇਣ
ਅਦਾਕਾਰ ਗੁੱਗੂ ਗਿੱਲ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ।ਇਸ ਮੌਕੇ ‘ਤੇ ਅਦਾਕਾਰ ਨੇ ਸਭ ਨੂੰ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਅਤੇ ਖੁਦ ਵੀ ਪੌਦੇ ਲਗਾਏ ।ਉਨ੍ਹਾਂ ਦੇ ਜਨਮ ਦਿਨ ਮੌਕੇ ਹਜਾਰਾਂ ਪ੍ਰਸ਼ੰਸ਼ਕਾਂ ਨੇ ਪਿੰਡ ਮਾਹਣੀਖੇੜਾ ਵਿਖੇ ਪੁੱਜ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕੇਕ ਕੱਟ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ।
ਅਦਾਕਾਰ ਗੁੱਗੂ ਗਿੱਲ (Guggu Gill) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ।ਇਸ ਮੌਕੇ ‘ਤੇ ਅਦਾਕਾਰ ਨੇ ਸਭ ਨੂੰ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਅਤੇ ਖੁਦ ਵੀ ਪੌਦੇ ਲਗਾਏ ।ਉਨ੍ਹਾਂ ਦੇ ਜਨਮ ਦਿਨ ਮੌਕੇ ਹਜਾਰਾਂ ਪ੍ਰਸ਼ੰਸ਼ਕਾਂ ਨੇ ਪਿੰਡ ਮਾਹਣੀਖੇੜਾ ਵਿਖੇ ਪੁੱਜ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕੇਕ ਕੱਟ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ।

ਇਸ ਮੌਕੇ ਆਪਣੇ ਬਚਪਨ ਦੇ ਮਿੱਤਰ ਡਾ.ਸੁਖਦੇਵ ਸਿੰਘ ਲੁਧਿਆਨਾ ਨਾਲ ਮਿਲ ਕਿ ਉਨ੍ਹਾਂ ਆਪਣੇ ਜਨਮ ਦਿਨ ਮੌਕੇ ਉਨ੍ਹਾਂ ਸਮੂਹ ਪ੍ਰਸ਼ੰਸ਼ਕਾਂ ਅਤੇ ਦੇਸ਼ਵਾਸੀਆਂ ਨੂੰ ਰੁੱਖ ਲਾਉਣ ਤੇ ਪ੍ਰਦੂਸ਼ਨ ਖਤਮ ਕਰਨ ਦੀ ਮੁਹਿੰਮ ਤੇਜ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾਂ ਨੇ ਪਿੰਡ ਮਾਹਣੀ ਖੇੜਾ ਵਿਖੇ ਫਲਦਾਰ ਅਤੇ ਫੁੱਲਦਾਰ ਬੂਟੇ ਵੀ ਲਾਏ।
ਕਿਰਨਾ ਬਠਿੰਡੇ ਵਾਲੀ ਪਹੁੰਚੀ ਵਧਾਈ ਦੇਣ
ਇਸ ਮੌਕੇ ਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਕਿਰਨਾ ਵੀ ਗੁੱਗੂ ਗਿੱਲ ਨੂੰ ਵਧਾਈ ਦੇਣ ਦੇ ਲਈ ਪਹੁੰਚੀ । ਉਸ ਨੇ ਕਿਹਾ ਕਿ ਉਸ ਦੀ ਲੰਮੇ ਸਮੇਂ ਤੋਂ ਗੁੱਗੂ ਗਿੱਲ ਨੂੰ ਮਿਲਣ ਦੀ ਮੁਰਾਦ ਅੱਜ ਪੂਰੀ ਹੋਈ ਹੈ ਅਤੇ ਬਹੁਤ ਖੁਸ਼ ਹੈ। ਇਸ ਮੌਕੇ ਗੁੱਗੂ ਗਿੱਲ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਬਹੁਤ ਖੁਸ਼ੀ ਹੋਈ ਹੈ ਅਤੇ ਕਿਰਨਾ ਇਸੇ ਤਰ੍ਹਾਂ ਸਭ ਨੂੰ ਖੁਸ਼ੀਆਂ ਵੰਡਦੀ ਰਹੇ ਇਹੀ ਸਾਡੀ ਅਰਦਾਸ ਹੈ। ਦੱਸ ਦਈਏ ਕਿ ਕਿਰਨਾ ਬਠਿੰਡੇ ਵਾਲੀ ਨਾਂਅ ਦੇ ਨਾਲ ਮਸ਼ਹੂਰ ਕਿਰਨਾ ਆਪਣੇ ਵੀਡੀਓਜ਼ ਦੇ ਰਾਹੀਂ ਲੋਕਾਂ ਨੂੰ ਹਸਾਉਂਦੀ ਹੈ ਅਤੇ ਗੁਲਾਬ ਸਿੱਧੂ ਵੀ ਉਸ ਨੂੰ ਆਪਣੀ ਭੈਣ ਮੰਨਦੇ ਹਨ ਅਤੇ ਅਕਸਰ ਉਸ ਦੀ ਮਦਦ ਕਰਦੇ ਹੋਏ ਦਿਖਾਈ ਦਿੰਦੇ ਹਨ।