ਅਦਾਕਾਰ ਬਨਿੰਦਰ ਬਨੀ ਕਚੌਰੀਆਂ ਦੇ ਨਾਲ ਲੱਸੀ ਤੇ ਮੱਖਣ ਦਾ ਅਨੰਦ ਲੈਂਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਅਦਾਕਾਰ ਬਨਿੰਦਰ ਬਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਚੌਰੀਆਂ ਦੇ ਨਾਲ ਲੱਸੀ ਤੇ ਮੱਖਣ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਫੈਨਸ ਵੀ ਉਨ੍ਹਾਂ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ ।

By  Shaminder Kaur Kaler June 9th 2026 10:40 AM -- Updated: June 9th 2026 10:44 AM

ਅਦਾਕਾਰ ਬਨਿੰਦਰ ਬਨੀ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਰੋਮਾਂਟਿਕ ਕਿਰਦਾਰ ਹੋਣ ਜਾਂ ਫਿਰ ਕਾਮੇਡੀ ਕਿਰਦਾਰ। ਹਰ ਕਿਰਦਾਰ ਨੂੰ ਉਹਨਾਂ ਨੇ ਜੀਵਿਆ ਅਤੇ ਇਹ ਜੀਵੰਤ ਰੂਪ ਉਨ੍ਹਾਂ ਦੀ ਅਦਾਕਾਰੀ ‘ਚ ਵੀ ਵੇਖਣ ਨੂੰ ਮਿਲਦਾ ਹੈ।


ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਚੌਰੀਆਂ ਦੇ ਨਾਲ ਲੱਸੀ ਤੇ ਮੱਖਣ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਫੈਨਸ ਵੀ ਉਨ੍ਹਾਂ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ । 


ਬਨਿੰਦਰ ਬਨੀ ਦਾ ਵਰਕ ਫ੍ਰੰਟ 

ਬਨਿੰਦਰ ਬਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਫ਼ਿਲਮ ਮਸਤਾਨੇ,ਰੱਬ ਦਾ ਰੇਡੀਓ-੩, ਨਿੱਕਾ ਜ਼ੈਲਦਾਰ, ਮਿਹਰ, ਸ਼ੇਰ ਬੱਗਾ,ਝੱਲੇ,  ਲੌਂਗ ਲਾਚੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।


ਉਹ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ।ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।ਬਨਿੰਦਰ ਬਨੀ ਅਦਾਕਾਰੀ ਦੇ ਨਾਲ-ਨਾਲ ਸੱਭਿਆਚਾਰਕ ਸਮਾਗਮਾਂ ‘ਚ ਵੀ ਭਾਗ ਲੈਂਦੇ ਹਨ ।  

© Copyright Galactic Television & Communications Pvt. Ltd. 2026. All rights reserved.