ਮਸ਼ਹੂਰ ਅਦਾਕਾਰ ਤੇ ਐਂਕਰ ਬਿਪਨ ਜੋਸ਼ੀ ਦਾ ਅੰਤਿਮ ਸਸਕਾਰ, ਕਈ ਮਸ਼ਹੂਰ ਹਸਤੀਆਂ ਨੇ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ

ਬੀਤੇ ਸ਼ਨੀਵਾਰ ਉੱਭਰਦੇ ਹੋਏ ਅਦਾਕਾਰ ਤੇ ਐਂਕਰ ਬਿਪਨ ਜੋਸ਼ੀ ਦਾ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਬਿਪਨ ਜੋਸ਼ੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।

By  Shaminder Kaur Kaler April 20th 2026 10:39 AM

ਬੀਤੇ ਸ਼ਨੀਵਾਰ ਉੱਭਰਦੇ ਹੋਏ ਅਦਾਕਾਰ ਤੇ ਐਂਕਰ ਬਿਪਨ ਜੋਸ਼ੀ ਦਾ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਬਿਪਨ ਜੋਸ਼ੀ ਨੂੰ  ਅੰਤਿਮ ਸ਼ਰਧਾਂਜਲੀ ਦਿੱਤੀ । ਅਦਾਕਾਰਾ ਰੁਪਿੰਦਰ ਰੂਪੀ ਦੇ ਪਤੀ ਭੁਪਿੰਦਰ ਸਿੰਘ ਬਰਨਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਿਪਨ ਜੋਸ਼ੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। 


ਬਿਪਨ ਜੋਸ਼ੀ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ 

ਬਿਪਨ ਜੋਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਇੱਕ ਨਿੱਜੀ ਟੀਵੀ ਚੈਨਲ ਦੇ ਸ਼ੋਅ ‘ਚ ਕੰਮ ਕੀਤਾ ਸੀ ਅਤੇ ਇਹ ਸ਼ੋਅ ਕਾਫੀ ਮਕਬੂਲ ਵੀ ਹੋਇਆ ਸੀ । ਇਸ ਤੋਂ ਬਾਅਦ ਕਈ ਗੀਤਾਂ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਅਤੇ ਹਾਲ ਹੀ ‘ਚ ਉਹ ਫ਼ਿਲਮ ‘ਟੀਨ ਏਜਰਸ’ ‘ਚ ਵੀ ਕੰਮ ਕਰ ਚੁੱਕੇ ਸਨ ਅਤੇ ਆਉਣ ਵਾਲੇ ਦਿਨਾਂ ‘ਚ ਕਈ ਪ੍ਰੋਜੈਕਟਸ ‘ਚ ਕੰਮ ਕਰ ਰਹੇ ਸਨ।

ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਸੜਕ ਹਾਦਸੇ ‘ਚ ਬਿਪਨ ਜੋਸ਼ੀ ਦੀ ਜਾਨ ਚਲੀ ਗਈ । ਸੰਗਰੂਰ ਦੇ ਇੱਕ ਨਿੱਕੇ ਜਿਹੇ ਪਿੰਡ ਨਾਲ ਸਬੰਧਤ ਬਿਪਨ ਆਮ ਘਰ ਦਾ ਨੌਜਵਾਨ ਸੀ । ਜਿਸ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਸੀ।  

© Copyright Galactic Television & Communications Pvt. Ltd. 2026. All rights reserved.