ਹਨੀ ਸਿੰਘ ਦੇ ਸ਼ੋਅ ‘ਚ ਚੱਲੇ ਘਸੁੰਨ ਮੁੱਕੇ, ਆਪਸ ‘ਚ ਉਲਝੇ ਫੈਨਸ ਤੇ ਸਪਾਂਸਰ ਸਟਾਫ ਦਾ ਵੀਡੀਓ ਵਾਇਰਲ
ਬੀਤੇ ਦਿਨ ਹਨੀ ਸਿੰਘ ਦਾ ਦਿੱਲੀ ‘ਚ ਸ਼ੋਅ ਹੋਇਆ । ਇਸ ਦੌਰਾਨ ਹਨੀ ਸਿੰਘ ਦੇ ਸ਼ੋਅ ‘ਚ ਉਸ ਵੇਲੇ ਚੀਕ ਚਿਹਾੜਾ ਮੱਚ ਗਿਆ । ਜਦੋਂ ਸ਼ੋਅ ਦਾ ਅਨੰਦ ਮਾਣ ਰਹੇ ਕੁਝ ਫੈਨਸ ਤੇ ਸਪਾਂਸਰ ਸਟਾਫ ਆਪਸ ‘ਚ ਉਲਝ ਗਏ ਅਤੇ ਇੱਕ ਦੂਜੇ ਨੂੰ ਮੁੱਕੇ ਤੇ ਲੱਤਾਂ ਮਾਰਨ ਲੱਗੇ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਬੀਤੇ ਦਿਨ ਹਨੀ ਸਿੰਘ (Yo Yo Honey Singh) ਦਾ ਦਿੱਲੀ ‘ਚ ਸ਼ੋਅ ਹੋਇਆ । ਇਸ ਦੌਰਾਨ ਹਨੀ ਸਿੰਘ ਦੇ ਸ਼ੋਅ ‘ਚ ਉਸ ਵੇਲੇ ਚੀਕ ਚਿਹਾੜਾ ਮੱਚ ਗਿਆ । ਜਦੋਂ ਸ਼ੋਅ ਦਾ ਅਨੰਦ ਮਾਣ ਰਹੇ ਕੁਝ ਫੈਨਸ ਤੇ ਸਪਾਂਸਰ ਸਟਾਫ ਆਪਸ ‘ਚ ਉਲਝ ਗਏ ਅਤੇ ਇੱਕ ਦੂਜੇ ਨੂੰ ਮੁੱਕੇ ਤੇ ਲੱਤਾਂ ਮਾਰਨ ਲੱਗੇ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਨੀ ਸਿੰਘ ਉਪਰ ਪਰਫਾਰਮ ਕਰ ਰਿਹਾ ਹੈ ਅਤੇ ਥੱਲੇ ਫੈਨਸ ਅਤੇ ਸਪਾਂਸਰ ਸਟਾਫ ‘ਚ ਘਸੁੰਨ ਮੁੱਕੇ ਚੱਲ ਰਹੇ ਹਨ ।ਫੈਨਸ ਆਪਸ ‘ਚ ਭਿੜਦੇ ਹੋਏ ਦਿਖਾਈ ਦੇ ਰਹੇ ਹਨ ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਸਥਿਤੀ ਤੇ ਕਾਬੂ ਪਾਇਆ । ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
_6b9c61e171633f42dded258a2ceefaab_1280X720.webp)
ਕਈ ਸ਼ਹਿਰਾਂ ‘ਚ ਹੋਣਗੇ ਸ਼ੋਅ
ਹਨੀ ਸਿੰਘ ਦਿੱਲੀ ਤੋਂ ਬਾਅਦ 21 ਮਾਰਚ ਨੂੰ ਅਹਿਮਦਾਬਾਦ ‘ਚ ਪਰਫਾਰਮ ਕਰਨਗੇ । ਇਸ ਤੋਂ ਬਾਅਦ ੨੮ ਮਾਰਚ ਨੂੰ ਮੁੰਬਈ ‘ਚ ਉਨ੍ਹਾਂ ਦਾ ਸ਼ੋਅ ਹੋਵੇਗਾ। ਇਸ ਦੇ ਨਾਲ ਹੀ ਚਾਰ ਅਪ੍ਰੈਲ ਨੂੰ ਪੁਣੇ ਅਤੇ ਗਿਆਰਾਂ ਅਪ੍ਰੈਲ ਨੂੰ ਕੋਟਾ ‘ਚ ਸ਼ੋਅ ਹੋਣੇ ਹਨ । ਇਸ ਦੇ ਨਾਲ ਹੀ 25 ਅਪ੍ਰੈਲ ਨੂੰ ਇੰਦੌਰ, 2 ਮਈ ਨੂੰ ਲਖਨਊ ਤੇ ਨੌ ਮਈ ਨੂੰ ਕੋਲਕਾਤਾ ਅਤੇ ਸੋਲਾਂ ਮਈ ਨੂੰ ਬੈਂਗਲੁਰੂ ‘ਚ ਹਨੀ ਸਿੰਘ ਚੈਪਟਰ ਇੰਡੀਆ ਟੂਰ ਦੀ ਸਮਾਪਤੀ ਕਰਨਗੇ।
_008c020b7d936f93633fed65501b1f07_1280X720.webp)
ਹਨੀ ਸਿੰਘ ਨੇ ਦਿੱਲੀ ਸ਼ੋਅ ਨੂੰ ਦੱਸਿਆ ਸੁਪਰਹਿੱਟ
ਇਸ ਤੋਂ ਪਹਿਲਾਂ ਹਨੀ ਸਿੰਘ ਨੇ ਸ਼ੋਅ ਦੇ ਦੌਰਾਨ ਫੈਨਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਸ਼ੋਅ ਸੁਪਰਹਿੱਟ ਰਿਹਾ ਹੈ ਜਦੋਂ ਕਿ ਹੋਰਨਾਂ ਦੇ ਸ਼ੋਅ 6-7ਹੁੰਦੇ ਹਨ । ਹਨੀ ਸਿੰਘ ਦੇ ਇਸ ਬਿਆਨ ਨੂੰ ਕਰਣ ਔਜਲਾ ਦੇ ਸ਼ੋਅ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ।