ਸੋਨੂੰ ਨਿਗਮ ਦੇ ਲਾਈਵ ਸ਼ੋਅ ਦੇ ਦੌਰਾਨ ਸਟੇਜ ‘ਤੇ ਚੜ੍ਹਿਆ ਫੈਨ, ਗਾਇਕ ਨੇ ਇਸ ਤਰ੍ਹਾਂ ਸਿਖਾਇਆ ਸਬਕ

ਸੋਨੂੰ ਨਿਗਮ ਦੇ ਸ਼ੋਅ ‘ਚ ਇੱਕ ਫੈਨ ਸਟੇਜ ‘ਤੇ ਪਹੁੰਚ ਗਿਆ। ਫੈਨ ਨੇ ਗਾਇਕ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਸ ਨੂੰ ਬਾਹਰ ਕੱਢਣ ਦੇ ਲਈ ਅੱਗੇ ਵਧੇ, ਪਰ ਗਾਇਕ ਨੇ ਸਿਕਓਰਿਟੀ ਨੂੰ ਰੋਕ ਦਿੱਤਾ।ਸੋਨੂੰ ਨਿਗਮ ਨੇ ਮੁਸਕਰਾਉਂਦੇ ਹੋਏ ਕਿਹਾ ‘ਵਾਹ ਸ਼ਾਬਾਸ਼’।ਇੱਥੇ ਹੀ ਬਸ ਨਹੀਂ ਸੋਨੂੰ ਨਿਗਮ ਨੇ ਪ੍ਰਸ਼ੰਸਕ ਨੂੰ ਮਾਈਕ ਫੜ੍ਹਾ ਦਿੱਤਾ ਅਤੇ ਉਸ ਨੂੰ ਗਾਉਣ ਦਾ ਮੌਕਾ ਵੀ ਦਿੱਤਾ ।

By  Shaminder Kaur Kaler May 12th 2026 06:06 PM

ਸੋਨੂੰ ਨਿਗਮ ਦੇ ਸ਼ੋਅ ‘ਚ ਇੱਕ ਫੈਨ ਸਟੇਜ ‘ਤੇ ਪਹੁੰਚ ਗਿਆ। ਫੈਨ ਨੇ ਗਾਇਕ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਸ ਨੂੰ ਬਾਹਰ ਕੱਢਣ ਦੇ ਲਈ ਅੱਗੇ ਵਧੇ, ਪਰ ਗਾਇਕ ਨੇ ਸਿਕਓਰਿਟੀ ਨੂੰ ਰੋਕ ਦਿੱਤਾ।ਸੋਨੂੰ ਨਿਗਮ ਨੇ ਮੁਸਕਰਾਉਂਦੇ ਹੋਏ ਕਿਹਾ ‘ਵਾਹ ਸ਼ਾਬਾਸ਼’।ਇੱਥੇ ਹੀ ਬਸ ਨਹੀਂ ਸੋਨੂੰ ਨਿਗਮ ਨੇ ਪ੍ਰਸ਼ੰਸਕ ਨੂੰ ਮਾਈਕ ਫੜ੍ਹਾ ਦਿੱਤਾ ਅਤੇ ਉਸ ਨੂੰ ਗਾਉਣ ਦਾ ਮੌਕਾ ਵੀ ਦਿੱਤਾ ।ਪ੍ਰਸ਼ੰਸਕ ਨੇ ਸੋਨੂੰ ਨਿਗਮ ਦਾ ਹਿੱਟ ਗੀਤ ‘ਚੋਰੀ ਕੀਆ ਰੇ ਜੀਆ’ ਗਾ ਕੇ ਸੁਣਾਇਆ । ਜਿਸ ਤੋਂ ਬਾਅਦ ਮਹੌਲ ਖੁਸ਼ਨੁਮਾ ਹੋ ਗਿਆ। 


ਸੋਨੂੰ ਨਿਗਮ ਦਾ ਵਰਕ ਫ੍ਰੰਟ 

ਸੋਨੂੰ ਨਿਗਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।

ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਲਈ ਗੀਤ ਗਾਏ ਹਨ ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਦੇ ਬਾਰੇ ਗੱਲ ਕਰਾਂਗੇ। ਅਬ ਤੁਮਾਰੇ ਹਵਾਲੇ, ਪਾਪਾ ਮੇਰੇ ਪਾਪਾ, ਸੰਦੇਸੇ ਆਤੇ ਹੈਂ, ਇਸ਼ਕ ਦੀ ਗਲੀ ਵਿੱਚ ਨੋ ਐਂਟਰੀ, ਰਾਮ ਜਾਨੇ  ਸਣੇ ਕਈ ਹਿੱਟ ਗੀਤ ਗਾਏ ਹਨ। ਸੋਸ਼ਲ ਮੀਡੀਆ ‘ਤੇ ਸੋਨੂੰ ਨਿਗਮ ਦੀ ਵੱਡੀ ਫੈਨ ਫਾਲੋਵਿੰਗ ਹੈ ।

© Copyright Galactic Television & Communications Pvt. Ltd. 2026. All rights reserved.