ਕਈ ਤੱਤਾਂ ਨਾਲ ਭਰਪੂਰ ਹੈ ਅਮਰੂਦ, ਜਾਣੋ ਕਿਸ ਵੇਲੇ ਖਾਣਾ ਹੈ ਲਾਹੇਵੰਦ
ਅਮਰੂਦ ਬਾਰਾਂ ਮਹੀਨੇ ਮਿਲਣ ਵਾਲਾ ਫ਼ਲ ਹੈ। ਸਰਦੀਆਂ ‘ਚ ਕਈ ਲੋਕ ਇਸ ਦਾ ਸੇਵਨ ਜ਼ਿਆਦਾ ਕਰਦੇ ਹਨ । ਕਿਉਂਕਿ ਸਰਦੀਆਂ ‘ਚ ਅਮਰੂਦ ਖਾਣਾ ਵਧੀਆ ਮੰਨਿਆ ਜਾਂਦਾ ਹੈ । ਇਸ ਦੇ ਨਾਲ ਹੀ ਇਸ ‘ਚ ਗੁਣਾਂ ਕਰਕੇ ਵੀ ਲੋਕ ਬਹੁਤ ਹੀ ਸੁਆਦ ਦੇ ਨਾਲ ਅਮਰੂਦ ਖਾਂਦੇ ਹਨ ।
ਅਮਰੂਦ (Guava) ਬਾਰਾਂ ਮਹੀਨੇ ਮਿਲਣ ਵਾਲਾ ਫ਼ਲ ਹੈ। ਸਰਦੀਆਂ ‘ਚ ਕਈ ਲੋਕ ਇਸ ਦਾ ਸੇਵਨ ਜ਼ਿਆਦਾ ਕਰਦੇ ਹਨ । ਕਿਉਂਕਿ ਸਰਦੀਆਂ ‘ਚ ਅਮਰੂਦ ਖਾਣਾ ਵਧੀਆ ਮੰਨਿਆ ਜਾਂਦਾ ਹੈ । ਇਸ ਦੇ ਨਾਲ ਹੀ ਇਸ ‘ਚ ਗੁਣਾਂ ਕਰਕੇ ਵੀ ਲੋਕ ਬਹੁਤ ਹੀ ਸੁਆਦ ਦੇ ਨਾਲ ਅਮਰੂਦ ਖਾਂਦੇ ਹਨ । ਅਮਰੂਦ ‘ਚ ਸੇਬ ਨਾਲੋਂ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ ।ਪਰ ਸਰਦੀਆਂ ‘ਚ ਕਈ ਲੋਕ ਇਸ ਦਾ ਸੇਵਨ ਕਰਨ ਤੋਂ ਗੁਰੇਜ਼ ਕਰਦੇ ਹਨ । ਕਿਉਂਕਿ ਲੋਕਾਂ ਨੂੰ ਇਹ ਡਰ ਰਹਿੰਦਾ ਹੈ ਕਿ ਕਿਤੇ ਅਮਰੂਦ ਖਾ ਕੇ ਉਹ ਬਿਮਾਰ ਨਾ ਪੈ ਜਾਣ।

ਕਿਉਂਕਿ ਅਮਰੂਦ ਦੀ ਤਾਸੀਰ ਠੰਢੀ ਹੁੰਦੀ ਹੈ। ਫ਼ਲ ਉਂਝ ਤਾਂ ਕਿਸੇ ਵੀ ਸਮੇਂ ਖਾਧੇ ਜਾ ਸਕਦੇ ਹਨ,ਪਰ ਹਰ ਫ਼ਲ ਨੂੰ ਖਾਣ ਦਾ ਇੱਕ ਸਹੀ ਸਮਾਂ ਹੁੰਦਾ ਹੈ, ਤੇ ਜੇ ਸਹੀ ਸਮੇਂ ‘ਤੇ ਫ਼ਲ ਖਾਧਾ ਜਾਵੇ ਤਾਂ ਇਸਦੇ ਦੁੱਗਣੇ ਫਾਇਦੇ ਸਰੀਰ ਨੂੰ ਮਿਲਦੇ ਹਨ ।ਆਯੁਰਵੇਦ ਮੁਤਾਬਕ ਅਮਰੂਦ ਨੂੰ ਸਵੇਰੇ ਖਾਲੀ ਪੇਟ ਜਾਂ ਰਾਤ ਵੇਲੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਅਮਰੂਦ ਖਾਣ ਦਾ ਸਹੀ ਸਮਾਂ
ਅਮਰੂਦ ‘ਚ ਅਨੇਕਾਂ ਹੀ ਅਜਿਹੇ ਤੱਤ ਹਨ ਜੋ ਸਰੀਰ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ ।ਅਮਰੂਦ ਨੂੰ ਸਵੇਰ ਦੇ ਖਾਣੇ ਤੋਂ ਬਾਅਦ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਦੇ ਅਨੇਕਾਂ ਲਾਭ ਸਰੀਰ ਨੂੰ ਮਿਲਦੇ ਹਨ। ਇਸ ਦੇ ਨਾਲ ਹੀ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਵੀ ਅਮਰੂਦ ਦਾ ਸੇਵਨ ਕਰ ਸਕਦੇ ਹੋ । ਇਸ ਦੇ ਨਾਲ ਹੀ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਅਮਰੂਦ ਖਾਣਾ ਬਹੁਤ ਹੀ ਲਾਹੇਵੰਦ ਮੰਨਿਆ ਗਿਆ ਹੈ ।