ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਲੱਗ ਜਾਂਦਾ ਸੀ ਪਤਾ, ਜਾਣੋ ਪੂਰਾ ਕਿੱਸਾ
ਅਦਾਕਾਰਾ ਤਨੁਸ਼੍ਰੀ ਦੱਤਾ ਬੇਸ਼ੱਕ ਅੱਜ ਫ਼ਿਲਮਾਂ ਤੋਂ ਦੂਰ ਹੈ, ਪਰ ਆਪਣੇ ਬਿਆਨਾਂ ਦੇ ਕਰਕੇ ਉਹ ਹਮੇਸ਼ਾ ਹੀ ਸੁਰਖੀਆਂ ‘ਚ ਰਹੀ ਹੈ। ਅਦਾਕਾਰਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਉਸ ਨੇ ਅਦਾਕਾਰ ਨਾਨਾ ਪਾਟੇਕਰ ‘ਤੇ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਸਨ ।
ਅਦਾਕਾਰਾ ਤਨੁਸ਼੍ਰੀ ਦੱਤਾ ਬੇਸ਼ੱਕ ਅੱਜ ਫ਼ਿਲਮਾਂ ਤੋਂ ਦੂਰ ਹੈ, ਪਰ ਆਪਣੇ ਬਿਆਨਾਂ ਦੇ ਕਰਕੇ ਉਹ ਹਮੇਸ਼ਾ ਹੀ ਸੁਰਖੀਆਂ ‘ਚ ਰਹੀ ਹੈ। ਅਦਾਕਾਰਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਉਸ ਨੇ ਅਦਾਕਾਰ ਨਾਨਾ ਪਾਟੇਕਰ ‘ਤੇ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਅਦਾਕਾਰਾ ਨੇ ਅਧਿਆਤਮ ਦਾ ਰਸਤਾ ਅਪਣਾ ਲਿਆ। ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ। ਜਿਸ ਨੂੰ ਸੁਣ ਕੇ ਤੁਸੀਂ ਵੀ ਦੰਦਾਂ ਥੱਲੇ ਜੀਭ ਦਬਾਉਣ ਲਈ ਮਜ਼ਬੂਰ ਹੋ ਜਾਓਗੇ ।

ਜੀ ਹਾਂ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਕੋਈ ਵੀ ਘਟਨਾ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਉਨ੍ਹਾਂ ਦੇ ਗੁਆਂਢ ‘ਚ ‘ਚ ਕੁਝ ਹੀ ਦੂਰੀ ‘ਤੇ ਕੁਝ ਹੋਣ ਵਾਲਾ ਹੈ।ਇਸ ਘਟਨਾ ਦੇ ਬਾਰੇ ਉਨ੍ਹਾਂ ਨੇ ਦੱਸਿਆ ਸੀ ਅਤੇ ਕੁਝ ਚਿਰ ਬਾਅਦ ਉਸ ਘਰ ‘ਚ ਕਿਸੇ ਔਰਤ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅਦਾਕਾਰਾ ਨੂੰ ਲੱਗਿਆ ਸੀ ਕਿ ਉਹ ਇਸ ਜਗ੍ਹਾ ‘ਤੇ ਸੇਫ ਨਹੀਂ ਹੈ । ਜਿਸ ਤੋਂ ਬਾਅਦ ਉਹ ਮਾਂ ਸਣੇ ਕਿਸੇ ਹੋਰ ਜਗ੍ਹਾ ‘ਤੇ ਸ਼ਿਫਟ ਹੋ ਗਏ ਸਨ।

ਅਦਾਕਾਰਾ ਨੂੰ ਦਿੱਸਦੀਆਂ ਸਨ ਰੂਹਾਂ
ਅਦਾਕਾਰਾ ਨੇ ਦੱਸਿਆ ਸੀ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਨੂੰ ਐਨਰਜੀ ਦਿਖਾਈ ਦਿੰਦੀ ਸੀ ਜੋ ਉਨ੍ਹਾਂ ਨੂੰ ਸਾਵਧਾਨ ਕਰਦੀ ਸੀ ਅਤੇ ਉਸ ਦੇ ਨਾਲ ਗੱਲਾਂ ਕਰਦੀ ਸੀ ਅਤੇ ਖੇਡਦੀ ਵੀ ਸੀ । ਇਹ ਐਨਰਜੀ ਕਦੇ ਬੱਚਿਆਂ ਤੇ ਕਿਸੇ ਹੋਰ ਰੂਪ ‘ਚ ਦਿਖਾਈ ਦਿੰਦੀ ਸੀ।