ਰਿਲੀਜ਼ ਤੋਂ ਪਹਿਲਾਂ ਵਿਵਾਦਾਂ ‘ਚ ਫਸੀ ਸ਼ਰਧਾ ਕਪੂਰ ਦੀ ਫ਼ਿਲਮ ‘ਈਥਾ’, ਵੀਠਾਬਾਈ ਦੇ ਪਰਿਵਾਰ ਨੇ ਚੁੱਕੇ ਸਵਾਲ
ਸ਼ਰਧਾ ਕਪੂਰ ਦੀ ਫ਼ਿਲਮ ‘ਈਥਾ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਇਸ ਫ਼ਿਲਮ ਦੇ ਨਾਮ ਨੂੰ ਲੈ ਵੀਠਾਬਾਈ ਦੇ ਪਰਿਵਾਰ ਨੇ ਇਤਰਾਜ ਜਤਾਇਆ ਹੈ। ਬੀਤੇ ਦਿਨੀਂ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ । ਜਿਸ ‘ਚ ਸ਼ਰਧਾ ਕਪੂਰ ਦੇ ਲਾਵਨੀ ਕਲਾਕਾਰ ਵੀਠਾਬਈ ਨਰਾਇਣ ਗਾਂਵਕਰ ਦੇ ਰੂਪ ‘ਚ ਫੈਨਸ ਦੇ ਵੱਲੋਂ ਪਸੰਦ ਕੀਤਾ ਗਿਆ ਹੈ।
ਸ਼ਰਧਾ ਕਪੂਰ ਦੀ ਫ਼ਿਲਮ ‘ਈਥਾ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਇਸ ਫ਼ਿਲਮ ਦੇ ਨਾਮ ਨੂੰ ਲੈ ਵੀਠਾਬਾਈ ਦੇ ਪਰਿਵਾਰ ਨੇ ਇਤਰਾਜ ਜਤਾਇਆ ਹੈ। ਬੀਤੇ ਦਿਨੀਂ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ । ਜਿਸ ‘ਚ ਸ਼ਰਧਾ ਕਪੂਰ ਦੇ ਲਾਵਨੀ ਕਲਾਕਾਰ ਵੀਠਾਬਈ ਨਰਾਇਣ ਗਾਂਵਕਰ ਦੇ ਰੂਪ ‘ਚ ਫੈਨਸ ਦੇ ਵੱਲੋਂ ਪਸੰਦ ਕੀਤਾ ਗਿਆ ਹੈ।ਪਰ ਹੁਣ ਇਸ ਫ਼ਿਲਮ ਦੇ ਸਿਰਲੇਖ ਨੇ ਨਵੀਂ ਬਹਿਸ ਛੇੜ ਦਿੱਤੀ ਹੈ।

ਕਿਉਂਕਿ ਵੀਠਾਬਾਈ ਦੇ ਪਰਿਵਾਰ ਦੇ ਵੱਲੋਂ ਇਸ ਦੇ ਨਾਂਅ ਨੂੰ ਲੈ ਕੇ ਇਤਰਾਜ ਜਤਾਇਆ ਜਾ ਰਿਹਾ ਹੈ। ਟੀਵੀ ਨਾਈਨ ਮਰਾਠੀ ਦੀ ਇੱਕ ਰਿਪੋਰਟ ਦੇ ਮੁਤਾਬਕ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਫ਼ਿਲਮ ਤੇ ਸੱਭਿਆਚਾਰਕ ਵਿਭਾਗ ਨੇ ਨਿਰਮਾਤਵਾਂ ਦੇ ਵੱਲੋਂ ਬਾਇਓਪਿਕ ਦੇ ਨਾਲ ਈਥਾ ਰੱਖਣ ‘ਤੇ ਸਵਾਲ ਚੁੱਕੇ ਹਨ। ਪਾਰਟੀ ਦਾ ਮੰਨਣਾ ਹੈ ਕਿ ਵੀਠਾਬਾਈ ਨਰਾਇਜ਼ਗਾਓਂਕਰ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ਨਾਮ ‘ਵੀਠਾ’ ਜਾਂ ‘ਵੀਠਾਬਾਈ’ ਹੋਣਾ ਚਾਹੀਦਾ ਸੀ ਤਾਂ ਜੋ ਇਸ ਮਹਾਨ ਕਲਾਕਾਰ ਨੂੰ ਬਣਦਾ ਮਾਨ ਸਨਮਾਨ ਮਿਲੇ ਜਿਸ ਦੀ ਉਹ ਹੱਕਦਾਰ ਹੈ।
ਸ਼ਰਧਾ ਕਪੂਰ ਦਾ ਵਰਕ ਫ੍ਰੰਟ
ਸ਼ਰਧਾ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ। ਉਹਨਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਇਸ ਫ਼ਿਲਮ ਦੇ ਜ਼ਰੀਏ ਉਹ ਇੰਡਸਟਰੀ ‘ਚ ਵੱਖਰੀ ਛਾਪ ਛੱਡਣ ਦੇ ਲਈ ਤਿਆਰ ਹਨ।