ਪ੍ਰਭਾਸ ਦੀ ਅਦਾਕਾਰਾ ਨਿਧੀ ਅਗਰਵਾਲ ਨੂੰ ਲੋਕਾਂ ਨੇ ਘੇਰਿਆ, ਮਸਾਂ ਜਾਨ ਬਚਾ ਕੇ ਭੱਜੀ ਅਦਾਕਾਰਾ
ਕਈ ਵਾਰ ਮਸ਼ਹੂਰ ਹਸਤੀਆਂ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ,ਜਿਸ ਕਾਰਨ ਉਹ ਅਸਹਿਜ ਹੋ ਜਾਂਦੇ ਹਨ।ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਨਿਧੀ ਅਗਰਵਾਲ ਦੇ ਨਾਲ । ਨਿਧੀ ਅਗਰਵਾਲ ਦਾ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ।
ਕਈ ਵਾਰ ਮਸ਼ਹੂਰ ਹਸਤੀਆਂ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ,ਜਿਸ ਕਾਰਨ ਉਹ ਅਸਹਿਜ ਹੋ ਜਾਂਦੇ ਹਨ।ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਨਿਧੀ ਅਗਰਵਾਲ (Nidhhi Agerwal) ਦੇ ਨਾਲ । ਨਿਧੀ ਅਗਰਵਾਲ ਦਾ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ । ਨਿਧੀ ਅਗਰਵਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਮਰਦਾਂ ਦੇ ਇੱਕ ਗਰੁੱਪ ‘ਚ ਘਿਰੀ ਹੋਈ ਨਜ਼ਰ ਆ ਰਹੀ ਹੈ।

ਨਿਧੀ ਅਗਰਵਾਲ ਜਲਦ ਹੀ ਫ਼ਿਲਮ ‘ਦਾ ਰਾਜਾ ਸਾਬ’ ‘ਚ ਪ੍ਰਭਾਸ ਦੇ ਨਾਲ ਨਜ਼ਰ ਆਉਣ ਵਾਲੀ ਹੈ।ਜਿਸ ਦੀ ਪ੍ਰਮੋਸ਼ਨ ‘ਚ ਉਹ ਜੁਟੀ ਹੋਈ ਹੈ। ਪ੍ਰਮੋਸ਼ਨ ਦੇ ਦੌਰਾਨ ਹੀ ਨਿਧੀ ਦੇ ਨਾਲ ਕੁਝ ਅਜਿਹਾ ਹੋਇਆ ਕਿ ਉਹ ਪ੍ਰੇਸ਼ਾਨ ਹੋ ਗਈ ।ਹਾਲ ਹੀ ‘ਚ ਅਦਾਕਾਰਾ ਹੈਦਰਾਬਾਦ ‘ਚ ਫ਼ਿਲਮ ਦੇ ਇੱਕ ਗੀਤ ਦੀ ਲਾਂਚਿੰਗ ਦੇ ਮੌਕੇ ‘ਤੇ ਪਹੁੰਚੀ ਸੀ।
ਭੀੜ ਨੇ ਘੇਰੀ ਨਿਧੀ ਅਗਰਵਾਲ
ਨਿਧੀ ਅਗਰਵਾਲ ਜਦੋਂ ਇਸ ਈਵੈਂਟ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਤਾਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ।ਪਰ ਜਿਉਂ ਹੀ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਵਾਪਸ ਜਾਣ ਦੇ ਲਈ ਨਿਕਲੀ ਤਾਂ ਲੋਕਾਂ ਨੇ ਉਸ ਨੂੰ ਘੇਰ ਲਿਆ । ਇਹ ਸਭ ਵੇਖ ਕੇ ਨਿਧੀ ਪ੍ਰੇਸ਼ਾਨ ਹੋ ਗਈ ਅਤੇ ਉਸ ਨੂੰ ਉੱਥੋਂ ਨਿਕਲਣ ‘ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਬੜੀ ਮੁਸ਼ਕਿਲ ਦੇ ਨਾਲ ਉਹ ਇਸ ਭੀੜ ਤੋਂ ਜਾਨ ਬਚਾ ਕੇ ਆਪਣੀ ਕਾਰ ਤੱਕ ਪਹੁੰਚੀ । ਕੁਝ ਕੁ ਸਕਿੰਟਾਂ ਦੇ ਵੀਡੀਓ ਨੂੰ ਵੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ।