ਪੰਕਜ ਤ੍ਰਿਪਾਠੀ ਨੂੰ ਸੁਣਨੇ ਪਏ ਸਨ ਤਾਅਨੇ “ਅੰਗਰੇਜ਼ੀ ਨਹੀਂ ਬੋਲਦਾ ਤਾਂ ਗਰੀਬ ਹੋਵੇਗਾ”….ਜਾਣੋ ਅਦਾਕਾਰ ਦਾ ਦਰਦ
ਪੰਕਜ ਤ੍ਰਿਪਾਠੀ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ। ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ।ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਪੰਕਜ ਤ੍ਰਿਪਾਠੀ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ। ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ।ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।ਪਰ ਇਸ ਮੁਕਾਮ ‘ਤੇ ਪਹੁੰਚਣ ‘ਤੇ ਲਈ ਉਨ੍ਹਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ ਸੀ।
ਆਪਣੀ ਮਿਹਨਤ ਦੀ ਬਦੌਲਤ ਉਹ ਬਾਲੀਵੁੱਡ ਫ਼ਿਲਮਾਂ ਦੇ ਨਾਲ-ਨਾਲ ਓਟੀਟੀ ‘ਤੇ ਵੀ ਛਾਏ ਹੋਏ ਹਨ। ਪਰ ਜਦੋਂ ਉਹ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹਨ ਤਾਂ ਕੌੜਾ ਘੁੱਟ ਭਰ ਕੇ ਰਹਿ ਜਾਂਦੇ ਹਨ।
ਸੰਘਰਸ਼ ਦੇ ਦਿਨਾਂ ਦਾ ਕਿੱਸਾ ਕੀਤਾ ਸਾਂਝਾ
ਪੰਕਜ ਤ੍ਰਿਪਾਠੀ ਨੇ ਹਾਲ ਹੀ ‘ਚ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ੨੦੦੧ ‘ਚ ਜਦੋਂ ਉਹ ਦਿੱਲੀ ਆਏ ਸਨ ਤਾਂ ਹਿੰਦੀ ਮੀਡੀਅਮ ਹੋਣ ਦੇ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਗਰੀਬ ਸਮਝ ਲਿਆ ਸੀ।ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਦੇ ਟੈਲੇਂਟ ਨੂੰ ਨਹੀਂ ਬਲਕਿ ਭਾਸ਼ਾ ਦੇ ਜ਼ਰੀਏ ਉਨ੍ਹਾਂ ਨੂੰ ਘੱਟ ਸਮਝਿਆ ਗਿਆ ਸੀ।
ਇਹੀ ਨਹੀਂ ਕਈ ਤਰ੍ਹਾਂ ਦੇ ਭੇਦਭਾਵ ਦਾ ਸ਼ਿਕਾਰ ਵੀ ਉਨ੍ਹਾਂ ਨੂੰ ਹੋਣਾ ਪਿਆ ।ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਕਿਹਾ ਕਿ ‘ਲੋਕ ਮੈਨੂੰ ਮੇਰੀ ਭਾਸ਼ਾ ਦੇ ਅਧਾਰ ‘ਤੇ ਜੱਜ ਕਰ ਲੈਂਦੇ ਸਨ। ਜੇ ਕੋਈ ਸ਼ਖਸ ਫਰਾਟੇਦਾਰ ਅੰਗਰੇਜ਼ੀ ਨਹੀਂ ਬੋਲਦਾ ਸੀ ਤਾਂ ਨਿਸ਼ਚਿਤ ਤੌਰ ‘ਤੇ ਉਸ ਨੂੰ ਗਰੀਬ ਪਰਿਵਾਰ ਤੋਂ ਹੋਵੇਗਾ’।