ਮੌਨੀ ਰਾਏ ਪਤੀ ਦੇ ਨਾਲੋਂ ਹੋਈ ਵੱਖ, ਅਦਾਕਾਰਾ ਨੇ ਰਿਸ਼ਤੇ ਨੂੰ ਖਤਮ ਕਰਨ ਦਾ ਦੱਸਿਆ ਕਾਰਨ

ਮੌਨੀ ਰਾਏ ਆਪਣੇ ਪਤੀ ਦੇ ਨਾਲੋਂ ਵੱਖ ਹੋ ਗਈ ਹੈ। ਜਿਸ ਦੇ ਬਾਰੇ ਉਸ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ।ਜਿਸ ‘ਚ ਉਨ੍ਹਾਂ ਨੇ ਪਤੀ ਸੂਰਜ ਦੇ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰਨ ਦੇ ਕਾਰਨ ਬਾਰੇ ਦੱਸਿਆ ਹੈ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਇਸ ਪੋਸਟ ‘ਚ ਲਿਖਿਆ ਹੈ।

By  Shaminder Kaur Kaler May 15th 2026 11:19 AM

ਮੌਨੀ ਰਾਏ (Mouni Roy) ਆਪਣੇ ਪਤੀ ਦੇ ਨਾਲੋਂ ਵੱਖ ਹੋ ਗਈ ਹੈ। ਜਿਸ ਦੇ ਬਾਰੇ ਉਸ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ।ਜਿਸ ‘ਚ ਉਨ੍ਹਾਂ ਨੇ ਪਤੀ ਸੂਰਜ ਦੇ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰਨ ਦੇ ਕਾਰਨ ਬਾਰੇ ਦੱਸਿਆ ਹੈ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਇਸ ਪੋਸਟ ‘ਚ ਲਿਖਿਆ ਹੈ। “ਸਾਨੂੰ ਸਾਡੀ ਜ਼ਿੰਦਗੀ ‘ਚ ਕੁਝ ਮੀਡੀਆ ਘਰਾਣਿਆਂ ਦੀ ਫਾਲਤੂ ਦਖਲ ਅੰਦਾਜ਼ੀ ਕਾਰਨ ਬਹੁਤ ਦੁੱਖ ਹੈ।


ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਸੀ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਨੂੰ ਇਸ ਮਸਲੇ ਨੂੰ ਨਿੱਜੀ ਤੌਰ ‘ਤੇ ਹੱਲ ਕਰਨ ਦੇ ਲਈ ਲੋੜੀਂਦਾ ਸਮਾਂ ਚਾਹੀਦਾ ਹੈ”। ਇਸ ਦੇ ਨਾਲ ਹੀ ਅਦਾਕਾਰਾ ਨੇ ਉਨ੍ਹਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਣ ਦੀ ਵੀ ਗੱਲ ਆਖੀ ਹੈ। 


ਬੀਤੇ ਦਿਨੀਂ ਦੋਵਾਂ ਨੇ ਇੱਕ ਦੂਜੇ ਨੂੰ ਕੀਤਾ ਅਨਫਾਲੋ 

ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਤੇ ਉਸ ਦੇ ਪਤੀ ਨੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਸੀ । ਜਿਸ ਤੋਂ ਬਾਅਦ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਅਤੇ ਕਈ ਤਰ੍ਹਾਂ ਖਬਰਾਂ ਵਾਇਰਲ ਹੋ ਰਹੀਆਂ ਸਨ। ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦ ਆਪਣੇ ਰਿਸ਼ਤੇ ਦੀ ਸਚਾਈ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆ ਕੇ ਬਿਆਨ ਕੀਤਾ ਹੈ। 


2022 ‘ਚ ਕਰਵਾਇਆ ਸੀ ਵਿਆਹ 

ਅਦਾਕਾਰਾ ਮੌਨੀ ਰਾਏ ਨੇ ਸੂਰਜ ਨਾਂਬਿਆਰ ਦੇ ਨਾਲ 2022 ‘ਚ ਗੋਆ ‘ਚ ਵਿਆਹ ਕਰਵਾਇਆ ਸੀ। ਇਸ ਵਿਆਹ ਅਦਾਕਾਰਾ ਤੇ ਸੂਰਜ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਸੀ । ਮੌਨੀ ਰਾਏ ਤੇ ਸੂਰਜ ਇਸ ਵਿਆਹ ਨੂੰ ਲੈ ਕੇ ਕਾਫੀ ਖੁਸ਼ ਸਨ । ਪਰ ਚਾਰ ਪੰਜ ਸਾਲ ਦੋਨਾਂ ਦੇ ਰਿਸ਼ਤੇ ‘ਚ ਦਰਾਰ ਆ ਗਈ। 

© Copyright Galactic Television & Communications Pvt. Ltd. 2026. All rights reserved.