ਹੇਮਾ ਮਾਲਿਨੀ ਨੇ ਧਰਮਿੰਦਰ ਦੇ ਨਾਲ ਮੁੜ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ, ਹੇਮਾ ਮਾਲਿਨੀ ਨੇ ਲਿਖਿਆ ‘ਕੁਝ ਪਿਆਰੇ ਪਰਿਵਾਰਕ ਪਲ

ਹੇਮਾ ਮਾਲਿਨੀ ਧਰਮਿੰਦਰ ਦੇ ਨਾਲ ਲਗਾਤਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੜ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ।

By  Shaminder Kaur Kaler November 29th 2025 04:28 PM

ਹੇਮਾ ਮਾਲਿਨੀ ਧਰਮਿੰਦਰ ਦੇ ਨਾਲ ਲਗਾਤਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੜ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਅਦਾਕਾਰਾ ਨੇ ਲਿਖਿਆ ‘ਕੁਝ ਪਿਆਰੇ ਪਰਿਵਾਰਕ ਪਲ…ਬੇਸ਼ਕੀਮਤੀ ਤਸਵੀਰਾਂ। ਮੈਨੂੰ ਪਤਾ ਹੈ ਕਿ ਇਹ ਤਸਵੀਰਾਂ ਕਦੇ ਵੀ ਪ੍ਰਕਾਸ਼ਿਤ ਨਹੀਂ ਹੋਈਆਂ, ਪਰ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਮੇਰੀਆਂ ਭਾਵਨਾਵਾਂ ਉੱਭਰ ਰਹੀਆਂ ਹਨ’।


ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਤਸਵੀਰਾਂ ਹੇਮਾ ਮਾਲਿਨੀ ਤੇ ਧਰਮਿੰਦਰ ਦੀਆਂ ਹਨ, ਜਦੋਂਕਿ ਕੁਝ ਤਸਵੀਰਾਂ ‘ਚ ਧਰਮਿੰਦਰ ਆਪਣੀਆਂ ਧੀਆਂ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਧਰਮਿੰਦਰ ਨੇ ਕਰਵਾਇਆ ਸੀ ਹੇਮਾ ਮਾਲਿਨੀ ਨਾਲ ਵਿਆਹ 

ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਅਹਾਨਾ ਤੇ ਈਸ਼ਾ ਦਿਓਲ । ਈਸ਼ਾ ਦਿਓਲ ਤਾਂ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ । ਹਾਲਾਂਕਿ ਧਰਮਿੰਦਰ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੀਆਂ ਧੀਆਂ ਫ਼ਿਲਮਾਂ ‘ਚ ਕੰਮ ਕਰਨ । ਅਹਾਨਾ ਦਿਓਲ ਤਾਂ ਫ਼ਿਲਮਾਂ ਤੋਂ ਹਮੇਸ਼ਾ ਹੀ ਦੂਰ ਰਹੀ ਹੈ ਅਤੇ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ। ਪਿਤਾ ਦੇ ਦਿਹਾਂਤ ਤੋਂ ਬਾਅਦ ਈਸ਼ਾ ਦਿਓਲ ਪੂਰੀ ਤਰ੍ਹਾਂ ਟੁੱਟ ਗਈ ਹੈ । ਬੀਤੇ ਦਿਨੀਂ ਪਿਤਾ ਦੇ ਅੰਤਿਮ ਸਸਕਾਰ ਤੇ ਈਸ਼ਾ ਦਿਓਲ ਭਾਵੁਕ ਨਜ਼ਰ ਆਈ।

© Copyright Galactic Television & Communications Pvt. Ltd. 2026. All rights reserved.