ਬੋਨੀ ਕਪੂਰ ਦੀ ਧੀ ਅੰਸ਼ੁਲਾ ਕਪੂਰ ਦੀ ਪ੍ਰੀ-ਵੈਡਿੰਗ ‘ਤੇ ਰੱਖੀ ਗਈ ਮਾਤਾ ਦੀ ਚੌਂਕੀ, ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

ਕਪੂਰ ਖਾਨਦਾਨ ‘ਚ ਇੱਕ ਵਾਰ ਮੁੜ ਤੋਂ ਸ਼ਹਿਨਾਈ ਵੱਜਣ ਜਾ ਰਹੀ ਹੈ। ਜੀ ਹਾਂ ਕਪੂਰ ਖ਼ਾਨਦਾਨ ਦੀ ਲਾਡਲੀ ਅੰਸ਼ੁਲਾ ਕਪੂਰ ਦਾ ਵਿਆਹ ਹੈ ਅਤੇ ਪ੍ਰੀ ਵੈਡਿੰਗ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪੂਰ ਪਰਿਵਾਰ ਖੁਸ਼ੀ ‘ਚ ਪੱਬਾਂ ਭਾਰ ਹੈ ।

By  Shaminder Kaur Kaler June 23rd 2026 11:00 AM

ਕਪੂਰ ਖਾਨਦਾਨ ‘ਚ ਇੱਕ ਵਾਰ ਮੁੜ ਤੋਂ ਸ਼ਹਿਨਾਈ ਵੱਜਣ ਜਾ ਰਹੀ ਹੈ। ਜੀ ਹਾਂ ਕਪੂਰ ਖ਼ਾਨਦਾਨ ਦੀ ਲਾਡਲੀ ਅੰਸ਼ੁਲਾ ਕਪੂਰ ਦਾ ਵਿਆਹ ਹੈ ਅਤੇ ਪ੍ਰੀ ਵੈਡਿੰਗ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪੂਰ ਪਰਿਵਾਰ ਖੁਸ਼ੀ ‘ਚ ਪੱਬਾਂ ਭਾਰ ਹੈ ।ਪਰਿਵਾਰ ਨੇ ਇਸ ਮੌਕੇ ‘ਤੇ ਖੂਬ ਭੰਗੜੇ ਪਾਏ । ਮਹੀਪ ਕਪੂਰ ਤੇ ਸੰਜੇ ਕਪੂਰ ਨੇ ਭਤੀਜੀ ਦੀ ਪ੍ਰੀ-ਵੈਡਿੰਗ ‘ਚ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ।

ਹੋਰ ਪੜ੍ਹੋ  :  ਅਦਾਕਾਰਾ ਸੋਨਮ ਕਪੂਰ ਦੀਆਂ ਆਪਣੇ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਮਹੀਪ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਪ੍ਰੀ-ਵੈਡਿੰਗ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ। ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮਹੀਪ ਕਪੂਰ ਨੇ ਲਿਖਿਆ ‘ਸ਼ਾਦੀ ਸ਼ੁਰੂ, ਜੈ ਮਾਤਾ ਦੀ। ਅੰਸ਼ੁਲਾ ਅਤੇ ਰੋਹਨ।ਇਨ੍ਹਾਂ ਤਸਵੀਰਾਂ ‘ਚ ਵਿਆਹ ਦੀਆਂ ਕੁਝ ਤਸਵੀਰਾਂ ਦੀ ਝਲਕ ਦੇ ਨਾਲ-ਨਾਲ ‘ਮਾਤਾ ਦੀ ਚੌਂਕੀ’ ਦੀ ਝਲਕ ਵੀ ਦਿਖਾਈ ਦਿੱਤੀ। 


 ਕਪੂਰ ਖ਼ਾਨਦਾਨ ਦੇ ਨਾਲ-ਨਾਲ ਦੋਸਤ ਤੇ ਰਿਸ਼ਤੇਦਾਰ ਵੀ ਸ਼ਾਮਿਲ 

ਅੰਸ਼ੁਲਾ ਕਪੂਰ ਦੀ ਪ੍ਰੀ-ਵੈਡਿੰਗ ਦੇ ਮੌਕੇ ਕਪੂਰ ਖ਼ਾਨਦਾਨ ਦੇ ਨਾਲ ਨਾਲ ਅੰਸ਼ੁਲਾ ਦੇ ਕਰੀਬੀ ਦੋਸਤ ਵੀ ਸਾਮਿਲ ਹੋਏ ।ਇਨ੍ਹਾਂ ਤਸਵੀਰਾਂ ‘ਚ ਸੋਨਮ ਕਪੂਰ ‘ਤੇ ਉਸ ਦਾ ਪਰਿਵਾਰ ਨਜ਼ਰ ਨਹੀਂ ਆਇਆ ।


ਸੋਨਮ ਕਪੂਰ ਅੰਸ਼ੁਲਾ ਦੀ ਚਾਚੇ ਦੀ ਧੀ ਹੈ।ਅੰਸ਼ੁਲਾ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਸੀ ਅਤੇ ਸ਼ਨਾਇਆ ਅਤੇ ਜਾਨ੍ਹਵੀ ਕਪੂਰ ਨੇ ਆਪਣੀ ਮੌਜੂਦਗੀ ਦੇ ਨਾਲ ਇਸ ਮਹਿਫ਼ਿਲ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੱਤਾ ਅਤੇ ਜਾਨ੍ਹਵੀ ਵੀ ਡਾਂਸ ਕਰਦੀ ਹੋਈ ਨਜ਼ਰ ਆਈ ।  

 

© Copyright Galactic Television & Communications Pvt. Ltd. 2026. All rights reserved.