ਅਵਾਰਾਪਣ 2 ਦਾ ਟੀਜ਼ਰ ਰਿਲੀਜ਼, ਮੌਤ ਤੋਂ ਠੁਕਰਾਏ ਇਮਰਾਨ ਹਾਸ਼ਮੀ ਦਾ ਸਹਾਰਾ ਬਣੇਗੀ ਦਿਸ਼ਾ ਪਟਾਨੀ

ਇਮਰਾਨ ਹਾਸ਼ਮੀ ਦੀ ਫ਼ਿਲਮ ‘ਅਵਾਰਾਪਣ-2’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਦਿਸ਼ਾ ਪਟਾਨੀ ਤੇ ਸ਼ਬਾਨਾ ਆਜ਼ਮੀ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ। ਟੀਜ਼ਰ ‘ਚ ਇਮਰਾਨ ਹਾਸ਼ਮੀ ਦਾ ਡਾਇਲੌਗ ‘ਦਰਦ ਸੇ ਮੇਰਾ ਪੁਰਾਣਾ ਰਿਸ਼ਤਾ ਹੈ’ ਸੁਣਨ ਨੂੰ ਮਿਲ ਰਿਹਾ ਹੈ।

By  Shaminder Kaur Kaler June 29th 2026 05:10 PM

ਇਮਰਾਨ ਹਾਸ਼ਮੀ ਦੀ ਫ਼ਿਲਮ ‘ਅਵਾਰਾਪਣ-2’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਦਿਸ਼ਾ ਪਟਾਨੀ ਤੇ ਸ਼ਬਾਨਾ ਆਜ਼ਮੀ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ। ਟੀਜ਼ਰ ‘ਚ ਇਮਰਾਨ ਹਾਸ਼ਮੀ ਦਾ ਡਾਇਲੌਗ ‘ਦਰਦ ਸੇ ਮੇਰਾ ਪੁਰਾਣਾ ਰਿਸ਼ਤਾ ਹੈ’ ਸੁਣਨ ਨੂੰ ਮਿਲ ਰਿਹਾ ਹੈ। ਪਿਆਰ, ਦਰਦ ਅਤੇ ਐਕਸ਼ਨ ਦੇ ਸੁਮੇਲ ਦੀ ਇਸ ਫ਼ਿਲਮ ਦੇ ਟੀਜ਼ਰ ਦੀ ਸ਼ੁਰੂਆਤ ਡਾਇਲੌਗ ਦੇ ਨਾਲ ਹੁੰਦੀ ਹੈ।


ਜਿਸ ‘ਚ ਇਮਰਾਨ ਹਾਸ਼ਮੀ ਕਹਿੰਦੇ ਹਨ ਕਿ ‘ਕੁਝ ਲੋਕਾਂ ਦੀ ਕਹਾਣੀਆਂ ਉਨ੍ਹਾਂ ਦੀ ਮਰਜ਼ੀ ਦੇ ਨਾਲ ਖਤਮ ਨਹੀਂ ਹੁੰਦੀਆਂ। ਉਨ੍ਹਾਂ ਦੀਆਂ ਕਹਾਣੀਆਂ ਦੂਸਰੇ ਲੋਕਾਂ ਦੇ ਲਈ ਲਿਖੀਆਂ ਜਾਂਦੀਆਂ ਹਨ।ਇਸ ਤੋਂ ਬਾਅਦ ਵੀਡੀਓ ‘ਚ ਇਮਰਾਨ ਆਲੀਆ ਹਾਮਿਦ ਦੀ ਕਬਰ ਦੇ ਕੋਲ ਬੈਠੇ ਹੋਏ ਦਿਖਾਈ ਦੇ ਰਹੇ ਹਨ।ਮਤਲਬ ਇਹ ਹੈ ਕਿ ਇਸ ਵਾਰ ਕਹਾਣੀ ‘ਅਵਾਰਾਪਣ’ ‘ਚ ਜਿੱਤੇ ਖਤਮ ਹੋਈ ਸੀ, ਉਸ ਤੋਂ ਅੱਗੇ ਵੱਧਦੀ ਹੈ।


ਇਮਰਾਨ ਹਾਸ਼ਮੀ ਦੀ ਡਾਇਲੌਗ ਡਿਲੀਵਰੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀਆਂ ਰੋਮਾਂਟਿਕ ਫ਼ਿਲਮਾਂ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜਾਂਦਾ ਹੈ। ਇਹ ਫ਼ਿਲਮ ਚੌਦਾਂ ਅਗਸਤ ੨੦੨੬ ਨੂੰ ਰਿਲੀਜ਼ ਹੋਣ  ਜਾ ਰਹੀ ਹੈ। 



© Copyright Galactic Television & Communications Pvt. Ltd. 2026. All rights reserved.