‘ਅਲਫ਼ਾ’ ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਆਲੀਆ ਭੱਟ ਦਾ ਐਕਸ਼ਨ ਅਤੇ ਬੌਬੀ ਦਿਓਲ ਦਾ ਰੂਪ ਹਰ ਕਿਸੇ ਨੂੰ ਕਰ ਰਿਹਾ ਹੈਰਾਨ
ਆਲੀਆ ਭੱਟ ਦੀ ਫ਼ਿਲਮ ‘ਅਲਫ਼ਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਨੇ ਦਮਦਾਰ ਕਿਰਦਾਰ ਨਿਭਾਇਆ ਹੈ। ਜਿਸ ‘ਚ ਉਹ ਐਕਸ਼ਨ ਦੇ ਨਾਲ-ਨਾਲ ਜਾਸੂਸੀ ਕਰਦੀ ਹੋਈ ਨਜ਼ਰ ਆਏਗੀ। ਆਲੀਆ ਨੂੰ ਉਸ ਦੇ ਪਿਤਾ ਯਾਨੀ ਕਿ ਬੌਬੀ ਦਿਓਲ ਨੇ ‘ਅਲਫਾ’ ਨਾਮ ਦੇ ਇੱਕ ਸੀਕ੍ਰੇਟ ਪ੍ਰੋਗਰਾਮ ਲਈ ਪਿਤਾ ਦੇ ਵੱਲੋਂ ਬਚਪਨ ਤੋਂ ਹੀ ਟ੍ਰੇਨਿੰਗ ਦਿੱਤੀ ਹੈ।
ਆਲੀਆ ਭੱਟ ਦੀ ਫ਼ਿਲਮ ‘ਅਲਫ਼ਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਆਲੀਆ ਭੱਟ ਨੇ ਦਮਦਾਰ ਕਿਰਦਾਰ ਨਿਭਾਇਆ ਹੈ। ਜਿਸ ‘ਚ ਉਹ ਐਕਸ਼ਨ ਦੇ ਨਾਲ-ਨਾਲ ਜਾਸੂਸੀ ਕਰਦੀ ਹੋਈ ਨਜ਼ਰ ਆਏਗੀ। ਆਲੀਆ ਨੂੰ ਉਸ ਦੇ ਪਿਤਾ ਯਾਨੀ ਕਿ ਬੌਬੀ ਦਿਓਲ ਨੇ ‘ਅਲਫਾ’ ਨਾਮ ਦੇ ਇੱਕ ਸੀਕ੍ਰੇਟ ਪ੍ਰੋਗਰਾਮ ਲਈ ਪਿਤਾ ਦੇ ਵੱਲੋਂ ਬਚਪਨ ਤੋਂ ਹੀ ਟ੍ਰੇਨਿੰਗ ਦਿੱਤੀ ਹੈ। ਜੋ ਆਪਣੇ ਸੋਲਵੇਂ ਜਨਮ ਦਿਨ ‘ਤੇ ਇਸ ਮਿਸ਼ਨ ‘ਤੇ ਜਾਂਦੀ ਹੈ।
_8ae71d93ec055058f7103bc1e73f47a5_1280X720.webp)
ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਬੌਬੀ ਦਿਓਲ ਤੋਂ ਹੁੰਦੀ ਹੈ, ਜੋ ਛੋਟੀ ਜਿਹੀ ਆਲੀਆ ਦੇ ਨਾਲ ਜਾਣ ਪਛਾਣ ਕਰਵਾਉਂਦੇ ਹੋਏ ਕਹਿੰਦੇ ਹਨ ਕਿ ਇਸ ਦੀ ਮਾਂ ਦਾ ਨਾਮ ਜਾਨਕੀ ਸੀ ਅਤੇ ਅਸੀਂ ਇਸ ਨੂੰ ਸੀਤਾ ਬਣਾਵਾਂਗੇ।ਇਸੇ ਦੌਰਾਨ ਆਲੀਆ ਦੀ ਐਂਟਰੀ ਹੁੰਦੀ ਹੈ ਅਤੇ ਉਹ ਇੱਕ ਕਹਾਣੀ ਨੂੰ ਸੁਣਾਉਂਦੀ ਹੈ ਅਤੇ ਕਹਿੰਦੀ ਹੈ ਕਿ ‘ਇੱਕ ਰਾਕਸ਼ਸ ਸੀ ਅਤੇ ਘਮੰਡ ਉਸ ਦਾ ਸ਼ਸਤਰ ਹੈ।ਉਹ ਧੋਖੇ ਨਾਲ ਰਾਜ ਕਰਦਾ ਸੀ ਅਤੇ ਝੁਠ ਤੋਂ ਜਿੱਤਦਾ ਸੀ ।

ਇਤਿਹਾਸ ਗਵਾਹ ਹੈ ਕਿ ਇਸ ਕਹਾਣੀ ਦਾ ਅੰਤ ਕਿਵੇਂ ਹੋਇਆ। ਪਰ ਇਸ ਵਾਰ ਸੀਤਾ ਲੰਕਾ ਨੂੰ ਖੁਦ ਜਲਾਉਣ ਵਾਸਤੇ ਆਈ ਹੈ। ਫ਼ਿਲਮ ‘ਚ ਆਲੀਆ ਭੱਟ, ਬੌਬੀ ਦਿਓਲ ਤੋਂ ਇਲਾਵਾ ਅਨਿਲ ਕਪੂਰ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਤਿੰਨ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ।