ਅਦਾਕਾਰਾ ਸੋਨਮ ਕਪੂਰ ਦੀਆਂ ਆਪਣੇ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਅਦਾਕਾਰਾ ਸੋਨਮ ਕਪੂਰ ਦੀਆਂ ਆਪਣੇ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler June 16th 2026 11:10 AM

ਅਦਾਕਾਰਾ ਸੋਨਮ ਕਪੂਰ ਦੀਆਂ ਆਪਣੇ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਛੋਟੇ ਬੇਟੇ ਦੇ ਨਾਲ ਕੁਰਸੀ ‘ਤੇ ਬੈਠੀ ਹੋਈ ਹੈ।


ਜਦੋਂਕਿ ਇੱਕ ਤਸਵੀਰ ‘ਚ ਉਸ ਦਾ ਵੱਡਾ ਬੇਟਾ ਆਪਣੇ ਛੋਟੇ ਭਰਾ ਦੇ ਨਾਲ ਖੇਡਦਾ ਹੋਇਆ ਦਿਖਾਈ ਦੇ ਰਿਹਾ ਹੈ।ਜਦੋਂਕਿ ਇੱਕ ਹੋਰ ਤਸਵੀਰ ‘ਚ ਉਨ੍ਹਾਂ ਦਾ ਪਤੀ ਆਪਣੇ ਛੋਟੇ ਬੇਟੇ ਨੂੰ ਬੱਗੀ ‘ਚ ਲਿਜਾਂਦਾ ਹੋਇਆ ਨਜ਼ਰ ਆ ਰਿਹਾ ਹੈ।


ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।ਇਸ ਕਿਊਟ ਪਰਿਵਾਰ ਦੀਆਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸੋਨਮ ਕਪੂਰ ਦੇ ਘਰ ਦੂਜੇ ਬੇਟੇ ਦਾ ਜਨਮ ਕੁਝ ਦਿਨ ਪਹਿਲਾਂ ਹੀ ਹੋਇਆ ਹੈ। 


ਸੋਨਮ ਕਪੂਰ ਦਾ ਵਰਕ ਫ੍ਰੰਟ 

ਸੋਨਮ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਕੰਮ ਕਰਨਾ ਘੱਟ ਕਰ ਦਿੱਤਾ ਸੀ ।

ਸੋਨਮ ਕਪੂਰ ਨੇ ਪੈਡਮੈਨ, ਨੀਰਜਾ,ਵੀਰੇ ਦੀ ਵੈਡਿੰਗ, ਸੰਜੂ, ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। 

 

© Copyright Galactic Television & Communications Pvt. Ltd. 2026. All rights reserved.