ਅਦਾਕਾਰਾ ਮੌਨੀ ਰਾਏ ਨੇ ਪਤੀ ਸੂਰਜ ਨੂੰ ਸੋਸ਼ਲ ਮੀਡੀਆ ‘ਤੇ ਕੀਤਾ ਅਨਫਾਲੋ, ਕੀ ਦੋਵਾਂ ਦੇ ਰਿਸ਼ਤੇ ‘ਚ ਆ ਗਈ ਹੈ ਦਰਾਰ ?
ਅਦਾਕਾਰਾ ਮੌਨੀ ਰਾਏ ਤੇ ਸੂਰਜ ਨਾਂਬਿਆਰ ਦੇ ਰਿਸ਼ਤੇ ‘ਚ ਦਰਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਖ਼ਬਰਾਂ ਉਸ ਵੇਲੇ ਸਾਹਮਣੇ ਆ ਰਹੀਆਂ ਹਨ । ਕਿਉਂਕਿ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਿਆਸਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ।
ਅਦਾਕਾਰਾ ਮੌਨੀ ਰਾਏ ਤੇ ਸੂਰਜ ਨਾਂਬਿਆਰ ਦੇ ਰਿਸ਼ਤੇ ‘ਚ ਦਰਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਖ਼ਬਰਾਂ ਉਸ ਵੇਲੇ ਸਾਹਮਣੇ ਆ ਰਹੀਆਂ ਹਨ । ਕਿਉਂਕਿ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਿਆਸਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਫੈਨਸ ਦੀ ਚਿੰਤਾ ਵੀ ਵਧ ਗਈ ਹੈ ਅਤੇ ਕਈ ਤਰ੍ਹਾਂ ਦੇ ਕਿਆਸ ਫੈਨਸ ਦੇ ਵੱਲੋਂ ਲਗਾਏ ਜਾ ਰਹੇ ਹਨ।

ਮੌਨੀ ਰਾਏ ਨੇ ਆਪਣੇ ਪਤੀ ਸੂਰਜ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਪਤੀ ਸੂਰਜ ਨਾਲ ਸਾਰੀਆਂ ਤਸਵੀਰਾਂ ਵੀ ਆਪਣੇ ਪ੍ਰੋਫਾਈਲ ਤੋਂ ਹਟਾ ਦਿੱਤੀਆਂ ਹਨ ਜਿਸ ਕਾਰਨ ਫੈਨਸ ‘ਚ ਤੜਥੱਲੀ ਮੱਚੀ ਹੋਈ ਹੈ।
_d0ba92a0fb856172d62a11119e565a65_1280X720.webp)
ਤਸਵੀਰਾਂ ਹਟਾਉਣ ਕਾਰਨ ਵਧੀ ਹਲਚਲ
ਮੌਨੀ ਰਾਏ ਨੇ ਇੰਸਟਾਗ੍ਰਾਮ ‘ਚ ਪਤੀ ਦੇ ਨਾਲ ਪ੍ਰੋਫਾਈਲ ਪਿਕਚਰ ਹਟਾ ਦਿੱਤੀਆਂ ਹਨ। ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵੱਖ ਹੋਣ ਦੇ ਕਿਆਸ ਲਗਾਏ ਜਾਣ ਲੱਗ ਪਏ ਹਨ।ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਇਹ ਜੋੜੀ ਦੀ ਇਸ ਗਤੀਵਿਧੀ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਸੋਚਣ ਦੇ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਆਖਿਰ ਇਨ੍ਹਾਂ ਦੀ ਜ਼ਿੰਦਗੀ ‘ਚ ਚੱਲ ਕੀ ਰਿਹਾ ਹੈ ?

2022 ‘ਚ ਕਰਵਾਇਆ ਸੀ ਵਿਆਹ
ਮੌਨੀ ਰਾਏ ਤੇ ਸੂਰਜ ਨੇ 2022 ‘ਚ ਗੋਆ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ। ਦੋਵਾਂ ਦੀ ਮੁਲਾਕਾਤ 2019 ‘ਚ ਹੋਈ ਸੀ । ਅਦਾਕਾਰਾ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਜਦੋਂਕਿ ਸੂਰਜ ਦੁਬਈ ਦੇ ਰਹਿਣ ਵਾਲੇ ਹਨ।