ਆਮਿਰ ਖ਼ਾਨ ਕਰਵਾਉਣ ਜਾ ਰਹੇ ਹਨ ਤੀਜਾ ਵਿਆਹ, ਅਦਾਕਾਰ ਨੇ ਦੱਸਿਆ 5 ਜੁਲਾਈ ਨੂੰ ਘਰ ‘ਚ ਹੋਵੇਗਾ ਸਾਦਾ ਸਮਾਰੋਹ
ਆਮਿਰ ਖ਼ਾਨ ਜਲਦ ਹੀ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ। ਜਿਸ ਬਾਰੇ ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਹੈ। ਉਹ ਪੰਜ ਜੁਲਾਈ ਨੂੰ ਵਿਆਹ ਕਰਵਾਉਣ ਜਾ ਰਹੇ ਹਨ । ਇਸ ਬਾਰੇ ਜਦੋਂ ਮੀਡੀਆ ਨੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਕਿ ਸਭ ਨੂੰ ਤੁਹਾਡੇ ਵਿਆਹ ਦਾ ਇੰਤਜ਼ਾਰ ਹੈ। ਜਿਸ ‘ਤੇ ਆਮਿਰ ਖ਼ਾਨ ਨੇ ਕਿਹਾ ਕਿ ਹਾਂ ਪੰਜ ਜੁਲਾਈ ਨੂੰ ਘਰ ‘ਚ ਇੱਕ ਛੋਟਾ ਜਿਹਾ ਸਮਾਰੋਹ ਰੱਖਿਆ ਗਿਆ ਹੈ ।

ਇਹ ਬਹੁਤ ਹੀ ਛੋਟਾ ਜਿਹਾ ਸਮਾਰੋਹ ਹੈ। ਆਮਿਰ ਖ਼ਾਨ ਪੰਜ ਜੁਲਾਈ ਨੂੰ ਆਪਣੀ ਗਰਲ ਫ੍ਰੈਂਡ ਗੌਰੀ ਸਪ੍ਰੈਟ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਇਹ ਵਿਆਹ ਉਨ੍ਹਾਂ ਨੇ ਮੁੰਬਈ ਸਥਿਤ ਘਰ ‘ਚ ਬੇਹੱਦ ਨਿੱਜੀ ਤੇ ਰਜਿਸਟਰਡ ਵੈਡਿੰਗ ਹੋਵੇਗੀ । ਜਿਸ ‘ਚ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਣਗੇ ।

ਆਮਿਰ ਖ਼ਾਨ ਦਾ ਤੀਜਾ ਵਿਆਹ
ਅਦਾਕਾਰ ਆਮਿਰ ਖ਼ਾਨ ਦਾ ਇਹ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਹਿਲਾ ਵਿਆਹ 1986 ‘ਚ ਰੀਨਾ ਦੱਤਾ ਦੇ ਨਾਲ ਕਰਵਾਇਆ ਸੀ ਅਤੇ ਇਹ ਵਿਆਹ 2002 ਤੱਕ ਚੱਲਿਆ । ਇਸ ਤੋਂ ਬਾਅਦ ਉਹ ਕਿਰਣ ਰਾਵ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ।

ਪਰ ਇਹ ਜੋੜੀ ਮੁੜ ਤੋਂ ਵੱਖ ਹੋ ਗਈ ਸੀ।ਹੁਣ ਮੁੜ ਤੋਂ ਆਮਿਰ ਪੰਜ ਜੁਲਾਈ ਨੂੰ ਗੌਰੀ ਦੇ ਨਾਲ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ। ਦੱਸ ਦਈਏ ਕਿ ਦੋ ਵਿਆਹਾਂ ਤੋਂ ਆਮਿਰ ਖ਼ਾਨ ਦੇ ਤਿੰਨ ਬੱਚੇ ਹਨ। ਦੋ ਪੁੱਤਰ ਅਤੇ ਇੱਕ ਧੀ। ਇੱਕ ਧੀ ਦਾ ਤਾਂ ਵਿਆਹ ਹੋ ਚੁੱਕਿਆ ਹੈ ਜਦੋਂਕਿ ਇੱਕ ਪੁੱਤਰ ਜੁਨੈਦ ਫ਼ਿਲਮਾਂ ‘ਚ ਵੀ ਸਰਗਰਮ ਹੈ।