ਪੰਜਾਬ ਦੇ ਖਾਸੀ ਕਲਾਂ ਪਿੰਡ ਦੇ ਕਿਸਾਨ ਨੇ ਘੋੜੇ ਦੀ ਮੌਤ ਤੇ ਕਰਵਾਈ ਅੰਤਿਮ ਅਰਦਾਸ, ਮਾਲਕ ਦਾ ਆਪਣੇ ਘੋੜੇ ਦੇ ਨਾਲ ਪਿਆਰ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਜਾਨਵਰਾਂ ਦੇ ਨਾਲ ਇਨਸਾਨ ਦਾ ਮੋਹ ਮੁੱਢ ਕਦੀਮ ਤੋਂ ਚਲਿਆ ਆ ਰਿਹਾ ਹੈ। ਕਿਉਂਕਿ ਅੱਜ ਕੱਲ੍ਹ ਇਨਸਾਨ ਦੇ ਨਾਲੋਂ ਲੋਕ ਜਾਨਵਰਾਂ ਤੇ ਜ਼ਿਆਦਾ ਭਰੋਸਾ ਕਰਦੇ ਨੇ ।ਕਿਉਂਕਿ ਜਾਨਵਰ ਵਫਾਦਾਰ ਹੁੰਦੇ ਹਨ । ਜਾਨਵਰਾਂ ਦੇ ਨਾਲ ਪਿਆਰ ਦੀਆਂ ਕਹਾਣੀਆਂ ਤਾਂ ਤੁਸੀਂ ਅਨੇਕਾਂ ਸੁਣੀਆਂ ਹੋਣਗੀਆਂ, ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਖ਼ਾਸੀ ਕਲਾਂ ਦੇ ਇੱਕ ਸ਼ਖਸ ਦੀ ਕਹਾਣੀ ਦੱਸਣ ਜਾ ਰਹੇ ਹਾਂ ।

By  Shaminder Kaur Kaler October 16th 2025 02:02 PM -- Updated: October 16th 2025 02:08 PM

ਪੰਜਾਬ ਦੇ ਪਿੰਡ ਖਾਸੀ ਕਲਾਂ ਦੇ ਕਿਸਾਨ ਚਰਨਜੀਤ ਸਿੰਘ (Charnjit Singh) ਨੇ 38  ਮਹੀਨੇ ਦੀ ਉਮਰ ਭੋਗ ਕੇ ਮਰੇ ਆਪਣੇ ਘੋੜੇ (Horse) ਫਤਿਹਜੰਗ ਦੀ ਮੌਤ ਤੋਂ ਬਾਅਦ ਉਸ ਦੀ ਆਤਮਿਕ ਸ਼ਾਂਤੀ ਦੇ ਲਈ ਪਿੰਡ ਦੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ‘ਚ ਅੰਤਿਮ ਅਰਦਾਸ ਕਰਵਾਈ । ਜਿਸ ‘ਚ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ, ਇਸ ਲਈ ਬਕਾਇਦਾ ਉਸ ਦੇ ਵੱਲੋਂ ਕਾਰਡ ਛਪਵਾਏ ਗਏ ਸਨ ।ਬੁੱਧਵਾਰ ਨੂੰ ਹੋਏ ਇਸ ਸ਼ਰਧਾਂਜਲੀ ਸਮਾਗਮ ‘ਚ ਉਸ ਦੇ ਸਾਰੇ ਰਿਸ਼ਤੇਦਾਰ ਤੇ ਦੋਸਤ ਸ਼ਾਮਿਲ ਹੋਏ ਸਨ । ਉਸ ਦਾ ਕਹਿਣਾ ਹੈ ਕਿ ਫਤਿਹਜੰਗ ਉਸ ਦੇ ਬੱਚਿਆਂ ਤੋਂ ਘੱਟ ਨਹੀਂ ਸੀ ਤੇ ਜਦੋਂ ਕੋਈ ਉਸ ਨੂੰ ਪੁੱਛਦਾ ਸੀ ਕਿ ਉਸ ਦੇ ਕਿੰਨੇ ਬੱਚੇ ਨੇ ਤਾਂ ਉਹ ਬੜੇ ਮਾਣ ਨਾਲ ਕਹਿੰਦਾ ਸੀ ਕਿ ਤਿੰਨ । ਦੋ ਵਿਦੇਸ਼ ‘ਚ ਹਨ ਅਤੇ ਤੀਜਾ ਫਤਿਹਜੰਗ ਸਾਡੇ ਨਾਲ ਇੰਡੀਆ ‘ਚ ਰਹਿੰਦਾ ਹੈ। 

ਚਰਨਜੀਤ ਸਿੰਘ ਦੇ ਘਰ ਹੀ ਹੋਇਆ ਸੀ ਘੋੜੇ ਦਾ ਜਨਮ 

ਇਸ ਘੋੜੇ ਦਾ ਜਨਮ ਚਰਨਜੀਤ ਸਿੰਘ ਦੇ ਘਰ ਹੀ ਹੋਇਆ ਸੀ ।ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਘੋੜੇ ਨੂੰ ਕਈ ਸੂਬਿਆਂ ‘ਚ ਆਯੋਜਿਤ ਮੇਲਿਆਂ ਤੇ ਪ੍ਰਦਰਸ਼ਨੀਆਂ ‘ਚ ਵੀ ਲੈ ਕੇ ਜਾਂਦੇ ਸਨ ਅਤੇ ਜੋਧਪੁਰ ਦੇ ਮਹਾਰਾਜਾ ਵੀ ਫਤਿਹਜੰਗ ਦੇ ਫੈਨ ਹੋ ਗਏ ਸਨ । ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਸੋਹਣਾ ਤੇ ਹਿਊਮਨ ਫ੍ਰੈਂਡਲੀ ਘੋੜਾ ਬਹੁਤ ਦੁਰਲਭ ਹੁੰਦਾ ਹੈ। 

© Copyright Galactic Television & Communications Pvt. Ltd. 2026. All rights reserved.