ਹਨੀ ਸਿੰਘ ਨੇ ਦੁਨੀਆ ਨਾਲ ਮਿਲਵਾਇਆ ਆਪਣੇ ਇਸ ਸਪੈਸ਼ਲ ਫੈਨ ਨੂੰ, ਗਾਇਕ ਨੇ ਵੀਡੀਓ ਕੀਤਾ ਸਾਂਝਾ
ਹਨੀ ਸਿੰਘ ਨੇ ਬੀਤੇ ਦਿਨੀਂ ਦਿੱਲੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਨ੍ਹਾਂ ਨੇ ਦੁਨੀਆ ਨੂੰ ਆਪਣੇ ਇੱਕ ਅਜਿਹੇ ਫੈਨ ਦੇ ਨਾਲ ਮਿਲਵਾਇਆ ਜੋ ਇਸ ਦੁਨੀਆ ਨੂੰ ਵੇਖਣ ਤੋਂ ਅਸਮਰਥ ਹੈ, ਪਰ ਹਨੀ ਸਿੰਘ ਦਾ ਉਹ ਕੱਟੜ ਫੈਨ ਹੈ।ਹਨੀ ਸਿੰਘ ਨੇ ਆਪਣੇ ਇਸ ਫੈਨ ਨੂੰ ਸਟੇਜ ‘ਤੇ ਬੁਲਾਇਆ ਅਤੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਘਰ ਜਾ ਕੇ ਇਹ ਆਖੇ ਕਿ ਮੈਂ ਹਨੀ ਸਿੰਘ ਨੂੰ ਸੁਣ ਕੇ ਆਇਆ ਹਾਂ।
ਹਨੀ ਸਿੰਘ (Honey Singh) ਨੇ ਬੀਤੇ ਦਿਨੀਂ ਦਿੱਲੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਨ੍ਹਾਂ ਨੇ ਦੁਨੀਆ ਨੂੰ ਆਪਣੇ ਇੱਕ ਅਜਿਹੇ ਫੈਨ ਦੇ ਨਾਲ ਮਿਲਵਾਇਆ ਜੋ ਇਸ ਦੁਨੀਆ ਨੂੰ ਵੇਖਣ ਤੋਂ ਅਸਮਰਥ ਹੈ, ਪਰ ਹਨੀ ਸਿੰਘ ਦਾ ਉਹ ਕੱਟੜ ਫੈਨ ਹੈ।ਹਨੀ ਸਿੰਘ ਨੇ ਆਪਣੇ ਇਸ ਫੈਨ ਨੂੰ ਸਟੇਜ ‘ਤੇ ਬੁਲਾਇਆ ਅਤੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਘਰ ਜਾ ਕੇ ਇਹ ਆਖੇ ਕਿ ਮੈਂ ਹਨੀ ਸਿੰਘ ਨੂੰ ਸੁਣ ਕੇ ਆਇਆ ਹਾਂ। ਤੂੰ ਘਰ ਜਾ ਕੇ ਇਹ ਕਹਿਣਾ ਹੈ ਕਿ ਮੈਂ ਹਨੀ ਸਿੰਘ ਨੂੰ ਵੇਖ ਕੇ ਆਇਆ ਹਾਂ।ਫਿਰ ਹਨੀ ਸਿੰਘ ਨੇ ਵਿੱਕੀ ਨਾਂਅ ਦੇ ਇਸ ਫੈਨ ਨੂੰ ਸ਼ੋਅ ਦਾ ਸਾਰਾ ਹਾਲ ਬਿਆਨ ਕੀਤਾ ਅਤੇ ਕਿਹਾ ਕਿ ਜੋ ਵੀ ਸ਼ੋਅ ‘ਚ ਲੋਕ ਮੌਜੂਦ ਹਨ ਉਹ ਸਾਰੇ ਤੇਰੇ ਫੈਨ ਹਨ।

ਹਨੀ ਸਿੰਘ ਨੇ ਫਿਰ ਆਪਣੇ ਇਸ ਫੈਨ ਦੇ ਲਈ ਮਿਊਜ਼ਿਕ ਵੀ ਚਲਵਾਇਆ । ਇਸ ਵੀਡੀਓ ਨੂੰ ਰੈਪਰ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਲਿਖਿਆ “ਸੰਗੀਤ ਸਿਰਫ਼ ਕੁਝ ਅਜਿਹਾ ਨਹੀਂ ਹੈ ਜੋ ਤੁਸੀਂ ਸੁਣਦੇ ਹੋ... ਇਹ ਕੁਝ ਅਜਿਹਾ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ। ਅੱਜ ਰਾਤ ਇੱਕ ਖਾਸ ਪ੍ਰਸ਼ੰਸਕ ਸਟੇਜ 'ਤੇ ਆਇਆ, ਅਤੇ ਮੇਰੇ ਸ਼ਬਦਾਂ ਰਾਹੀਂ ਉਸਨੇ ਮੇਰੀਆਂ ਅੱਖਾਂ ਰਾਹੀਂ ਸ਼ੋਅ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਕੁਝ ਪਲ ਤੁਹਾਨੂੰ ਯਾਦ ਦਿਵਾਉਂਦੇ ਹਨ ਕਿ ਤੁਸੀਂ ਉਹ ਕਿਉਂ ਕਰਦੇ ਹੋ ਜੋ ਤੁਸੀਂ ਕਰਦੇ ਹੋ। ਤੁਹਾਨੂੰ ਸਾਰਿਆਂ ਨੂੰ ਪਿਆਰ ”। ਹਨੀ ਸਿੰਘ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।