ਕੌਣ ਸਹੀ ਕੌਣ ਗਲਤ, ਇਸ ਦਾ ਫ਼ੈਸਲਾ ਲੋਕ ਕਰਨਗੇ…ਜਯਾ ਬੱਚਨ ਦੇ ਬਿਆਨ ‘ਤੇ ਪੈਪਰਾਜੀ ਦਾ ਪ੍ਰਤੀਕਰਮ
ਜਯਾ ਬੱਚਨ ਵੱਲੋਂ ਬੀਤੇ ਦਿਨੀਂ ਪੈਪਰਾਜੀ ਤੇ ਇੱਕ ਬਿਆਨ ਦਿੱਤਾ ਗਿਆ ਸੀ । ਜਿਸ ‘ਚ ਉਸ ਨੇ ਪੈਪਰਾਜੀ ਦੇ ਕੱਪੜਿਆਂ ਤੇ ਉਨ੍ਹਾਂ ਦੇ ਵੱਲੋਂ ਕੀਤੇ ਜਾਣ ਵਾਲੇ ਵਰਤਾਉ ਤੇ ਕਾਫੀ ਕੁਝ ਬੋਲਿਆ ਸੀ ਜਿਸ ਤੋਂ ਬਾਅਦ ਪੈਪਰਾਜੀ ਨੇ ਵੀ ਇਸ ਤੇ ਬਿਆਨ ਦਿੱਤਾ ਹੈ।
ਜਯਾ ਬੱਚਨ ਵੱਲੋਂ ਬੀਤੇ ਦਿਨੀਂ ਪੈਪਰਾਜੀ ਤੇ ਇੱਕ ਬਿਆਨ ਦਿੱਤਾ ਗਿਆ ਸੀ । ਜਿਸ ‘ਚ ਉਸ ਨੇ ਪੈਪਰਾਜੀ ਦੇ ਕੱਪੜਿਆਂ ਤੇ ਉਨ੍ਹਾਂ ਦੇ ਵੱਲੋਂ ਕੀਤੇ ਜਾਣ ਵਾਲੇ ਵਰਤਾਉ ਤੇ ਕਾਫੀ ਕੁਝ ਬੋਲਿਆ ਸੀ ਜਿਸ ਤੋਂ ਬਾਅਦ ਪੈਪਰਾਜੀ ਨੇ ਵੀ ਇਸ ਤੇ ਬਿਆਨ ਦਿੱਤਾ ਹੈ।
ਕੀ ਕਿਹਾ ਸੀ ਜਯਾ ਬੱਚਨ ਨੇ
ਅਦਾਕਾਰਾ ਜਯਾ ਬੱਚਨ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ‘ਮੈਂ ਵੀ ਇੱਕ ਪੱਤਰਕਾਰ ਦੀ ਧੀ ਹਾਂ, ਮੇਰੇ ਪਿਤਾ ਵੀ ਲੇਖਕ ਸਨ। ਪਰ ਇਹ ਸੋਸ਼ਲ ਮੀਡੀਆ ਅਤੇ ਪੈਪਰਾਜੀ ਬਹੁਤ ਹੀ ਅਜੀਬ ਹਨ।ਇਹ ਲੋਕ ਪਤਾ ਨਹੀਂ ਕਿਧਰੋਂ ਆਉਂਦੇ ਹਨ। ਕਿਵੇਂ-ਕਿਵੇਂ ਦੇ ਪਿਛੋਕੜ ਤੋਂ ਆਉਂਦੇ ਨੇ ।ਜੋ ਕਿਸੇ ਦੀ ਡਿਗਨਿਟੀ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਦੇ’।ਜਯਾ ਬੱਚਨ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਮੁੜ ਤੋਂ ਉਨ੍ਹਾਂ ਦੇ ਜਵਾਬੀ ਹਮਲੇ ਸ਼ੁਰੂ ਹੋ ਗਏ ਹਨ ।

ਕੁਝ ਲੋਕ ਮੀਡੀਆ ਯੂਜ਼ਰਸ ਪੈਪਰਾਜੀ ਦੇ ਹੱਕ ‘ਚ ਆਏ ਤੇ ਕੁਝ ਵਿਰੋਧ ‘ਚ ਆਏ ਹਨ। ਨਿਰਦੇਸ਼ਕ ਅਸ਼ੋਕ ਨੇ ਕਿਹਾ ਕਿ ਪੈਪਰਾਜੀ ਦੀ ਕਵਰੇਜ ਦੇ ਤਰੀਕੇ ਤੇ ਕੰਮ ਕਾਜ ਦੀ ਆਜ਼ਾਦੀ ਤੇ ਸਵਾਲ ਚੁੱਕਣਾ ਸਹੀ ਨਹੀਂ ਹੈ। ਇਸ ਦੇ ਨਾਲ ਹੀ ਪੈਪਰਾਜੀ ਨੇ ਵੀ ਇਸ ਸਬੰਧੀ ਜਵਾਬ ਦਿੱਤਾ ਹੈ।
ਪੈਪਰਾਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਦੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ । ਪੈਪਰਾਜੀ ਦਾ ਕਹਿਣਾ ਹੈ ਕਿ ਸਾਡੇ ਗਰੀਬੀ ਬਾਰੇ ਬੋਲਿਆ ਅਤੇ ਜਯਾ ਬੱਚਨ ਦਾ ਗੁੱਸਾ ਤਾਂ ਹਰ ਕਿਸੇ ਨੂੰ ਪਤਾ ਹੈ, ਉਨ੍ਹਾਂ ਨਾਲ ਤਾਂ ਕੋਈ ਸੈਲਫੀ ਵੀ ਲੈਂਦਾ ਹੈ ਤਾਂ ਉਹ ਗਾਲ੍ਹਾਂ ਕੱਢਦੇ ਹਨ । ਪਰ ਇਸ ਬਾਰੇ ਲੋਕ ਹੀ ਡਿਸਾਈਡ ਕਰਨਗੇ ਕਿ ਕੌਣ ਸਹੀ ਹੈ ਕੌਣ ਗਲਤ ਹੈ। ਮੈਂ ਇਸ ਬਾਰੇ ਜ਼ਿਆਦਾ ਨਹੀਂ ਬੋਲ ਸਕਦਾ ।