ਜਦੋਂ ਸੋਨੂੰ ਨਿਗਮ ਨੇ ‘ਸੰਦੇਸੇ ਆਤੇ ਹੈਂ’ ਲਈ ਫ਼ਿਲਮ ਫੇਅਰ ਅਵਾਰਡ ਲੈਣ ਤੋਂ ਕਰ ਦਿੱਤਾ ਸੀ ਇਨਕਾਰ,ਜਾਣੋ ਕੀ ਸੀ ਵਜ੍ਹਾ

ਸੋਨੂੰ ਨਿਗਮ ਦਾ ਨਾਂ ਬਾਲੀਵੁੱਡ ਦੇ ਨਾਮੀ ਗਾਇਕਾ ਵਿੱਚ ਆਉਂਦਾ ਹੈ, ਉਹਨਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ । ਉਹਨਾਂ ਨੇ ਹੁਣ ਤੱਕ ਬਾਲੀਵੁੱਡ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਹਨਾਂ ਗਾਣਿਆਂ ਵਿਚੋਂ ਇੱਕ ਗਾਣਾ ਅੱਜ ਵੀ ਹਿੱਟ ਹੈ, ਜੀ ਹਾਂ ਇਹ ਗਾਣਾ ਹੈ ਜੇ.ਪੀ. ਦੱਤਾ ਦੀ ਬਾਰਡਰ ਫਿਲਮ ਦਾ ਟਾਈਟਲ ਟਰੈਕ ‘ਸੰਦੇਸੇ ਆਤੇ ਹੈਂ’। ਇਹ ਗਾਣਾ ਸਭ ਨੂੰ ਭਾਵੁਕ ਕਰ ਜਾਂਦਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨੂੰ ਨੇ ਇਸ ਗਾਣੇ ਲਈ ਫਿਲਮ ਫੇਅਰ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਸੀ

By  Shaminder Kaur Kaler January 16th 2026 04:55 PM

ਸੋਨੂੰ ਨਿਗਮ ਦਾ ਨਾਂ ਬਾਲੀਵੁੱਡ ਦੇ ਨਾਮੀ ਗਾਇਕਾ ਵਿੱਚ ਆਉਂਦਾ ਹੈ, ਉਹਨਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ । ਉਹਨਾਂ ਨੇ ਹੁਣ ਤੱਕ ਬਾਲੀਵੁੱਡ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਹਨਾਂ ਗਾਣਿਆਂ ਵਿਚੋਂ ਇੱਕ ਗਾਣਾ ਅੱਜ ਵੀ ਹਿੱਟ ਹੈ, ਜੀ ਹਾਂ ਇਹ ਗਾਣਾ ਹੈ ਜੇ.ਪੀ. ਦੱਤਾ ਦੀ  ਬਾਰਡਰ ਫਿਲਮ ਦਾ ਟਾਈਟਲ ਟਰੈਕ ‘ਸੰਦੇਸੇ ਆਤੇ ਹੈਂ’। ਇਹ ਗਾਣਾ ਸਭ ਨੂੰ ਭਾਵੁਕ ਕਰ ਜਾਂਦਾ ਹੈ ।


ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨੂੰ ਨੇ ਇਸ ਗਾਣੇ ਲਈ ਫਿਲਮ ਫੇਅਰ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਸੀ । ਇਸ ਪਿੱਛੇ ਵੱਡਾ ਕਾਰਨ ਸੀ ਜਿਸ ਦਾ ਖੁਲਾਸਾ ਉਹਨਾਂ ਨੇ ਆਪਣੀ ਇੱਕ ਇਟਰਵਿਊ ਵਿੱਚ ਕੀਤਾ ਸੀ । ਉਹਨਾਂ ਨੇ ਦੱਸਿਆ ਸੀ ਕਿ ‘ਉਹ ਕਿਤੇ ਗਏ ਹੋਏ ਸਨ, ਇਸੇ ਦੌਰਾਨ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਨੂੰ ‘ਸੰਦੇਸੇ ਆਤੇ ਹੈਂ’ ਗਾਣੇ ਲਈ ਅਵਾਰਡ ਮਿਲ ਰਿਹਾ ਹੈ ।

ਪਰ ਮੈਂ ਉਸ ਸ਼ਖਸ ਨੂੰ ਪੁੱਛਿਆ ਕਿ ਇਹ ਗਾਣਾ ਉਹਨਾਂ ਦੇ ਨਾਲ ਰੂਪ ਕੁਮਾਰ ਰਾਠੌੜ ਨੇ ਵੀ ਗਾਇਆ ਹੈ ਕੀ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਅਵਾਰਡ ਮਿਲ ਰਿਹਾ ਹੈ । ਤਾਂ ਉਸ ਸ਼ਖਸ ਨੇ ਕਿਹਾ ਕਿ ਉਹਨਾਂ ਨੂੰ ਇਹ ਅਵਾਰਡ ਨਹੀਂ ਮਿਲ ਰਿਹਾ ਤਾਂ ਮੈਂ ਕਿਹਾ ਕਿ ਜੇਕਰ ਰੂਪ ਕੁਮਾਰ ਨੂੰ ਇਹ ਅਵਾਰਡ ਨਹੀਂ ਮਿਲ ਰਿਹਾ ਤਾਂ ਉਹ ਵੀ ਇਹ ਅਵਾਰਡ ਨਹੀਂ ਲੈਣਗੇ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਰਡਰ ਫਿਲਮ 1997 ਵਿੱਚ ਰਿਲੀਜ਼ ਹੋਈ ਸੀ, ਤੇ ਹੁਣ ਇਸ ਫਿਲਮ ਦਾ ਸੀਕਵਲ ਬਾਰਡਰ 2 ਰਿਲੀਜ਼ ਹੋ  ਰਹੀ ਹੈ ।

© Copyright Galactic Television & Communications Pvt. Ltd. 2026. All rights reserved.