ਜਦੋਂ ਦਿਲਜੀਤ ਦੋਸਾਂਝ ਨੇ ਪੜ੍ਹ ਲਈ ਸੀ ਰੂਪੀ ਗਿੱਲ ਦੀ ਨਿੱਜੀ ਡਾਇਰੀ, ਜਾਣੋ ਕੀ ਸੀ ਅਦਾਕਾਰਾ ਦਾ ਰਿਐਕਸ਼ਨ

ਰੂਪੀ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਰੂਪੀ ਗਿੱਲ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਸ ਨੇ ਜਦੋਂ ਫ਼ਿਲਮ ਦੇ ਸੈੱਟ ‘ਤੇ ਆਪਣੀ ਡਾਇਰੀ ਲਿਖਣੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਦਿਲਜੀਤ ਦੋਸਾਂਝ ਵੀ ਦੇ ਨਾਲ ‘ਸਟਰੇਂਜਰ’ ਗੀਤ ‘ਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ।

By  Shaminder Kaur Kaler February 7th 2026 12:24 PM

ਰੂਪੀ ਗਿੱਲ (Roopi Gill) ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਉਸ ਨੇ ਜਿੱਥੇ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ। ਰੂਪੀ ਗਿੱਲ ਦਾ  ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਰੂਪੀ ਗਿੱਲ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਸ ਨੇ ਜਦੋਂ ਫ਼ਿਲਮ ਦੇ ਸੈੱਟ ‘ਤੇ ਆਪਣੀ ਡਾਇਰੀ ਲਿਖਣੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਦਿਲਜੀਤ ਦੋਸਾਂਝ ਵੀ ਦੇ ਨਾਲ ‘ਸਟਰੇਂਜਰ’ ਗੀਤ ‘ਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ।


ਪਰ ਇਸੇ ਦੌਰਾਨ ਦਿਲਜੀਤ ਦੋਸਾਂਝ ਨੇ ਉਨ੍ਹਾਂ ਦੀ ਡਾਇਰੀ ਪੜ੍ਹ ਲਈ ।ਜਿਸ ‘ਚ ਉਸ ਨੇ ਲਿਖਿਆ ਸੀ ਕਿ ‘ਮੇਰੇ ਚਿਹਰੇ ਤੇ ਪਿੰਪਲਸ ਹਨ ਅਤੇ ਮੈਂ ਮੋਟੀ ਹਾਂ’ ਪਰ ਦਿਲਜੀਤ ਨੇ ਇਹ ਸਭ ਕੁਝ ਪੜ੍ਹ ਲਿਆ । ਪਰ ਜਦੋਂ ਮੈਂ ਅੰਦਰ ਜਾ ਕੇ ਵੇਖਿਆ ਤਾਂ ਦਿਲਜੀਤ ਮੇਰੀ ਡਾਇਰੀ ਪੜ੍ਹ ਰਹੇ ਸਨ । ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੀ ਪਰਸਨਲ ਡਾਇਰੀ ਹੈ, ਤੁਸੀਂ ਕੁਝ ਪੜ੍ਹਿਆ ਤਾਂ ਨਹੀਂ ।


ਦਿਲਜੀਤ ਨੇ ਕਿਹਾ ਨਹੀਂ, ਮੈਂ ਕੁਝ ਨਹੀਂ ਪੜ੍ਹਿਆ । ਜਿਸ ਤੇ ਦਿਲਜੀਤ ਦੋਸਾਂਝ ਨੇ ਕਿਹਾ ਨਹੀਂ। ਰੂਪੀ ਗਿੱਲ ਨੇ ਕਿਹਾ ਕਿ ਬਾਅਦ ‘ਚ ਦਿਲਜੀਤ ਮੈਨੂੰ ਕਹਿੰਦੇ ਕਿ ਤੂੰ ਮੋਟੀ ਨਹੀਂ ਤੇ ਨਾ ਹੀ ਤੇਰੇ ਚਿਹਰੇ ਤੇ ਪਿੰਪਲਸ ਹਨ। ਜਿਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਦਿਲਜੀਤ ਨੇ ਮੇਰੀ ਡਾਇਰੀ ਪੜ੍ਹੀ ਹੈ।ਰੂਪੀ ਗਿੱਲ ਪੰਜਾਬੀ ਇੰਡਸਟਰੀ ਦੀਆਂ ਬਿਹਤਰੀਨ ਅਭਿਨੇਤਰੀਆਂ ਚੋਂ ਇੱਕ ਹੈ ਅਤੇ ਉਸ ਨੇ ਹਾਲ ਹੀ ਪਹਿਲਾ ਫ਼ਿਲਮ ਫੇਅਰ ਅਵਾਰਡ ਫ਼ਿਲਮ ‘ਬੀਬੀ ਰਜਨੀ’ ਦੇ ਲਈ ਮਿਲਿਆ ਹੈ। ਜਿਸ ਨੂੰ ਉਸ ਨੇ ਲੋਕਾਂ ਨੂੰ ਸਮਰਪਿਤ ਕੀਤਾ ਹੈ। 

 

 

© Copyright Galactic Television & Communications Pvt. Ltd. 2026. All rights reserved.