ਹਰਫ ਚੀਮਾ ਬੰਟੇ ਖੇਡਦੇ ਹੋਏ ਆਏ ਨਜ਼ਰ, ਵੀਡੀਓ ਆਇਆ ਸਾਹਮਣੇ
ਗਾਇਕ ਹਰਫ਼ ਚੀਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਗਾਇਕ ਬੰਟੇ ਖੇਡਦੇ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਹਰਫ ਚੀਮਾ ਵੇਖ ਸਕਦੇ ਹੋ ਕਿ ਇੰਦਰਜੀਤ ਕਲਸੀਆਂ ਅਤੇ ਜੱਸ ਗਿੱਲ ਦੇ ਨਾਲ ਬੰਟਿਆਂ ਦਾ ਮੁਕਾਬਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਫਸਵਾਂ ਮੈਚ…ਨਿਸ਼ਾਨਾ ਅਰਜਨ ਢਿੱਲੋਂ ਆਲਾ"।
ਗਾਇਕ ਹਰਫ਼ ਚੀਮਾ (Harf Cheema) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਗਾਇਕ ਬੰਟੇ ਖੇਡਦੇ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਹਰਫ ਚੀਮਾ ਵੇਖ ਸਕਦੇ ਹੋ ਕਿ ਇੰਦਰਜੀਤ ਕਲਸੀਆਂ ਅਤੇ ਜੱਸ ਗਿੱਲ ਦੇ ਨਾਲ ਬੰਟਿਆਂ ਦਾ ਮੁਕਾਬਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਫਸਵਾਂ ਮੈਚ…ਨਿਸ਼ਾਨਾ ਅਰਜਨ ਢਿੱਲੋਂ ਆਲਾ"। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ‘ਦੱਸੋ ਸਭ ਤੋਂ ਵੱਡਾ ਰੌਂਡੀ ਕੌਣ ?” । ਜਿਸ ‘ਤੇ ਫੈਨਸ ਦੇ ਵੱਲੋਂ ਕਮੈਂਟ ਕਰਦੇ ਹੋਏ ਲਿਖਿਆ ਗਿਆ ‘ਬਾਈ ਸਭ ਤੋਂ ਵੱਡਾ ਰੌਂਡੀ ਤਾਂ ਤੂੰ ਹੀ ਆਂ’।ਇਸ ਤੋਂ ਇਲਾਵਾ ਹੋਰ ਕਈ ਫੈਨਸ ਨੇ ਵੀ ਕਮੈਂਟਸ ਕੀਤੇ ਹਨ।

ਹਰਫ ਚੀਮਾ ਦਾ ਵਰਕ ਫ੍ਰੰਟ
ਹਰਫ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿਸ ‘ਚ ਵਨੀਲਾ ਵਰਗੀਏ, ਦੇਸੀ ਟੱਚ, ਸ਼ਿਕਾਰ,ਜ਼ਿੰਦਗੀ, ਬੇਬੇ, ਸੱਥ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।

ਹਰਫ ਚੀਮਾ ਦੀ ਨਿੱਜੀ ਜ਼ਿੰਦਗੀ
ਹਰਫ ਚੀਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਹੈ। ਆਪਣੀ ਪਤਨੀ ਦੇ ਨਾਲ ਉਹ ਕਦੇ ਕਦਾਈਂ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਸ਼ੈਰੀ ਮਾਨ ਦੇ ਨਾਲ ਉਨ੍ਹਾਂ ਦੀ ਬਹੁਤ ਵਧੀਆ ਬਾਂਡਿੰਗ ਹੈ। ਕਾਲਜ ਸਮੇਂ ਤੋਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਹਨ।