ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਦਿਹਾਂਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਤਸਵੀਰਾਂ ਆਈਆਂ ਸਾਹਮਣੇ

ਸੂਫ਼ੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਪੂਰਨ ਸ਼ਾਹ ਕੋਟੀ (Puran Shah Koti) ਜੀ ਦਾ ਦਿਹਾਂਤ ਹੋ ਗਿਆ ਹੈ। ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

By  Shaminder Kaur Kaler December 22nd 2025 02:15 PM -- Updated: December 22nd 2025 06:18 PM

ਸੂਫ਼ੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਪੂਰਨ ਸ਼ਾਹ ਕੋਟੀ (Puran Shah Koti) ਜੀ ਦਾ ਦਿਹਾਂਤ ਹੋ ਗਿਆ ਹੈ। ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਸਟਰ ਸਲੀਮ ਦੇ ਘਰੋਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।


ਜਿਸ ‘ਚ ਗਾਇਕ ਤੇ ਉਸ ਦਾ ਪਰਿਵਾਰ ਧਾਂਹਾ ਮਾਰ ਰੋਂਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਕਈ ਰਿਸ਼ਤੇਦਾਰ ਅਤੇ ਮਿੱਤਰ ਵੀ ਮਾਸਟਰ ਸਲੀਮ ਦੇ ਘਰ ਪਹੁੰਚ ਰਹੇ ਹਨ । 


ਸੂਫ਼ੀ ਸੰਗੀਤ ਨੂੰ ਜੀਵਨ ਕੀਤਾ ਸਮਰਪਿਤ 

ਉਸਤਾਦ ਪੂਰਨ ਸ਼ਾਹ ਕੋਟੀ ਜੀ ਨੇ ਸੂਫ਼ੀ ਸੰਗੀਤ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ ।ਉਨ੍ਹਾਂ ਨੇ ਪਦਮ ਸ਼੍ਰੀ ਹੰਸ ਰਾਜ ਹੰਸ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੂੰ ਗਾਇਕੀ ਦੇ ਗੁਰ ਸਿਖਾਏ ਸਨ । ਪੂਰਨ ਸ਼ਾਹ ਕੋਟੀ ਜੀ ਅਕਸਰ ਕਹਿੰਦੇ ਸਨ ਕਿ ‘ਗਾਇਕੀ ਮੇਰੇ ਲਈ ਪ੍ਰਮਾਤਮਾ ਦਾ ਵਰਦਾਨ ਹੈ। ਮੇਰੇ ਪਿਤਾ ਨੇ ਮੈਨੂੰ ਗਾਇਕ ਬਣਾਇਆ ਅਤੇ ਮੈਂ ਪਟਿਆਲਾ ਦੇ ਵਕੀਰ ਹੁਸੈਨ ਸਾਹਿਬ ਤੋਂ ਸਿੱਖਿਆ ਲਈ" ।


ਜਦੋਂ ਬੁਰੇ ਦੌਰ ‘ਚ ਉਨ੍ਹਾਂ ਦੇ ਕੋਲ ਕੁਝ ਨਹੀਂ ਸੀ ਤਾਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ । ਜਿਸ ਤੋਂ ਬਾਅਦ ਉਹ ਜਲੰਧਰ ਦੇ ਸ਼ਾਹਕੋਟ ਚਲੇ ਗਏ ਸਨ । 


ਪੁੱਤਰ ਸਲੀਮ ਵੀ ਹਨ ਮਸ਼ਹੂਰ ਗਾਇਕ 

ਉਸਤਾਦ ਪੂਰਨ ਸ਼ਾਹ ਕੋਟੀ ਦੇ ਬੇਟੇ ਮਾਸਟਰ ਸਲੀਮ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ । ਉਨ੍ਹਾਂ ਨੇ ਬਚਪਨ ਤੋਂ ਹੀ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਬਹੁਤ ਛੋਟੀ ਉਮਰ ‘ਚ ਗਾਉਣਾ ਵੀ ਸ਼ੁਰੂ ਕਰ ਦਿੱਤਾ ਸੀ । 

© Copyright Galactic Television & Communications Pvt. Ltd. 2026. All rights reserved.