ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਬੀਬੀ ਦੇ ਡਾਂਸ ਦੇ ਵੀਡੀਓ, ਸੁਨੰਦਾ ਸ਼ਰਮਾ ਨੇ ਵੀ ਦਿੱਤਾ ਰਿਐਕਸ਼ਨ

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ਜੋ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਵੀਡੀਓ ਇੱਕ ਬੀਬੀ ਦਾ ਹੈ, ਜੋ ਕਿ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler January 2nd 2026 06:45 PM

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ਜੋ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਵੀਡੀਓ ਇੱਕ ਬੀਬੀ ਦਾ ਹੈ, ਜੋ ਕਿ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਜਸਬੀਰ ਰਾਣੀ ਦੇ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬੀਬੀ ਦੇ ਵੀਡੀਓ ਹਨ । ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ। 


ਸੁਨੰਦਾ ਸ਼ਰਮਾ ਨੇ ਵੀ ਦਿੱਤਾ ਰਿਐਕਸ਼ਨ 

ਇਸ ਬੀਬੀ ਦੇ ਬਾਕਮਾਲ ਡਾਂਸ ਤੇ ਐਕਸਪ੍ਰੈਸ਼ਨ ਨੇ ਲੋਕਾਂ ਦਾ ਦਿਲ ਤਾਂ ਜਿੱਤਿਆ ਹੀ, ਇਸ ਦੇ ਨਾਲ ਹੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਇਸ ਬੀਬੀ ਦੇ ਡਾਂਸ ਤੇ ਪ੍ਰਤੀਕਰਮ ਦਿੱਤਾ ਹੈ। ਗਾਇਕਾ ਨੇ ਇਮੋਜੀ ਪੋਸਟ ਕੀਤਾ ਹੈ।ਇੱਕ ਫੈਨ ਨੇ ਲਿਖਿਆ ‘ਏਹੋ ਜਿਹੀਆਂ ਬੀਬੀ ਗੁਰਦੁਆਰਾ ਸਾਹਿਬ ਆ ਕੇ ਕੁਰਸੀਆਂ ਭਾਲਦੀਆਂ” ।

ਜਦੋਂਕਿ ਇੱਕ ਹੋਰ ਨੇ ਲਿਖਿਆ ‘ਮੈਂ ਤਾਂ ਕਹਿਨੀ ਆ ਅੰਟੀ ਨੂੰ  ਫ਼ਿਲਮਾਂ  ਚ ਕੰਮ ਮਿਲਣਾ ਚਾਈਦਾ”।ਜਦੋਂਕਿ ਇੱਕ ਹੋਰ ਨੇ ਲਿਖਿਆ “ਬਸ ਏਨਾ ਇਨਜੁਆਏ ਕਰਨਾ ਅੱਗੇ ਇਸ ਏਜ ‘ਚ ਜਾ ਕੇ ਵੀ ਦੁਨੀਆ ਦੀ ਪਰਵਾਹ ਨਹੀਂ ਕਰਨੀ”। ਇਸ ਤੋਂ ਇਲਾਵਾ ਹੋਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ਤੇ ਪ੍ਰਤੀਕਰਮ ਦਿੱਤੇ ਹਨ।

© Copyright Galactic Television & Communications Pvt. Ltd. 2026. All rights reserved.